ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਕ੍ਰਿਕਟਰ ਤੇਮਬਾ ਬਾਵੁਮਾ ਨੇ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ 'ਚ ਆਪਣੀ ਟੀਮ ਨੂੰ ਜਿਤਾਉਣ 'ਤੇ ਵੱਡਾ ਬਿਆਨ ਦਿੱਤਾ ਹੈ। ਬਾਵੁਮਾ ਨੇ ਆਪਣੇ ਬਿਆਨ 'ਚ ਉਨ੍ਹਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਲੰਮੇ ਹੱਥੀ ਲਿਆ ਹੈ, ਜਿਨ੍ਹਾਂ ਨੇ ਉਸਦੇ ਰੰਗ 'ਤੇ ਸਵਾਲ ਚੁੱਕਿਆ ਸੀ। ਦਰਅਸਲ, ਦੱਖਣੀ ਅਫਰੀਕਾ ਕ੍ਰਿਕਟ ਦੀ ਪਾਲਿਸੀ ਹੈ ਕਿ ਉਸਦੀ ਪਲੇਇੰਗ-11 'ਚ 2 ਕਾਲੇ ਖਿਡਾਰੀਆਂ ਦੀ ਜ਼ਰੂਰਤ ਹੈ। ਬਾਵੁਮਾ ਅਜੇ ਇਸ ਕੋਟੇ 'ਚ ਆਪਣੀ ਟੀਮ ਵਲੋਂ ਖੇਡਦੇ ਹਨ। ਬੀਤੇ ਦਿਨੀਂ ਕਈ ਕ੍ਰਿਕਟ ਫੈਂਸ ਨੇ ਉਸਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ ਸਨ। ਨਾਲ ਹੀ ਕਿਹਾ ਸੀ ਕਿ ਉਹ ਪਲੇਇੰਗ-11 'ਚ ਇਸ ਖਾਸ ਨਿਯਮ ਦੇ ਕਾਰਨ ਹੀ ਹੈ। ਬਾਵੁਮਾ ਨੇ ਹੁਣ ਇਸ ਸਥਿਤੀ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਬਾਵੁਮਾ ਨੇ ਕਿਹਾ ਹੈ- ਹਾਂ, ਮੈਂ ਕਾਲਾ ਹਾਂ, ਇਹ ਮੇਰੀ ਚਮੜੀ ਹੈ ਪਰ ਮੈਂ ਕ੍ਰਿਕਟ ਖੇਡਦਾ ਹਾਂ ਕਿਉਂਕਿ ਮੈਨੂੰ ਇਹ ਪਸੰਦ ਹੈ। ਮੈਂ ਇਹ ਸੋਚਦਾ ਹਾਂ ਕਿ ਟੀਮ 'ਚ ਹੋਣ ਦਾ ਕਾਰਨ ਮੇਰਾ ਪ੍ਰਦਰਸ਼ਨ ਹੈ ਤੇ ਮੈਂ ਰਾਸ਼ਟਰੀ ਟੀਮ 'ਚ ਕੰਮ ਕਰਨ 'ਚ ਸਮਰੱਥ ਹਾਂ। ਕਈ ਬਾਰ ਤੁਹਾਡੇ ਬਾਰੇ 'ਚ ਨਿਗੇਟਿਵ ਗੱਲਾਂ ਹੁੰਦੀਆਂ ਹਨ। ਤੁਹਾਨੂੰ ਡ੍ਰਾਪ ਕਰ ਦਿੱਤਾ ਜਾਂਦਾ ਹੈ। ਮੈਂ ਅਜਿਹਾ ਖਿਡਾਰੀ ਨਹੀਂ ਸੀ ਜਿਸ ਨੂੰ ਡ੍ਰਾਪ ਕੀਤਾ ਗਿਆ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਸਵੀਕਾਰ ਕਰਨਾ ਹੁੰਦਾ ਹੈ।
Birthday Special : ਫੁੱਟਬਾਲ ਟੀਮ ਤੋਂ ਜ਼ਿਆਦਾ ਸੀ ਰੋਨਾਲਡੋ ਦੀ ਗਰਲਫ੍ਰੈਂਡ ਦੀ ਸੰਖਿਆ, ਦੇਖੋਂ ਲਿਸਟ
NEXT STORY