ਸਾਈਤਾਮਾ- ਮਿਕੇਲ ਓਯਾਰਜਾਬਲ ਨੇ ਓਲੰਪਿਕ ਫੁੱਟਬਾਲ ਮੁਕਾਬਲੇ ਵਿਚ ਸ਼ਨੀਵਾਰ ਨੂੰ ਸਪੇਨ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਕ ਮਹੀਨੇ ਵਿਚ ਆਪਣੀ ਟੀਮ ਨੂੰ ਦੂਜੀ ਵਾਰ ਸੈਮੀਫਾਈਨਲ 'ਚ ਪਹੁੰਚਾਉਣ ਵਿਚ ਮਦਦ ਕੀਤੀ ਜਦਕਿ ਬ੍ਰਾਜ਼ੀਲ ਇਕ ਹੋਰ ਫਾਈਨਲ ਵਿਚ ਪਹੁੰਚਣ ਤੋਂ ਇਕ ਕਦਮ ਦੂਰ ਹੈ। ਪੁਰਸ਼ਾਂ ਦੇ ਫੁੱਟਬਾਲ ਓਲੰਪਿਕ ਦਾ ਦਰਜਾ ਯੂਰਪੀਅਨ ਚੈਂਪੀਅਨਸ਼ਿਪ ਅਤੇ ਕੋਪਾ ਅਮਰੀਕਾ ਵਰਗਾ ਨਹੀਂ ਹੈ ਪਰ ਫਿਰ ਵੀ ਵੱਡੀਆਂ ਟੀਮਾਂ ਤਮਗਾ ਜਿੱਤਣ ਵਿਚ ਕੋਈ ਕਸਰ ਨਹੀਂ ਛੱਡਣਗੀਆਂ।
ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ
ਆਈਵਰੀ ਕੋਸਟ ਦੇ ਕੁਆਰਟਰ ਫਾਈਨਲ ਵਿਚ ਨਿਯਮਤ ਸਮੇਂ 'ਚ ਸਪੇਨ ਨੂੰ ਬਰਾਬਰੀ 'ਤੇ ਰੋਕ ਰੱਖਿਆ ਪਰ ਹਾਲ ਹੀ ਵਿਚ ਯੂਰੋ ਕੁਆਰਟਰ ਫਾਈਨਲ ਵਿਚ ਗੋਲ ਕਰ ਟੀਮ ਨੂੰ ਆਖਰੀ ਚਾਰ ਵਿਚ ਪਹੁੰਚਾਉਣ ਵਾਲੇ ਓਯਾਰਜਾਬਲ ਨੇ ਇੱਥੇ ਵੀ ਗੋਲ ਕਰ ਟੀਮ ਨੂੰ ਅਹਿਮ ਭੂਮਿਕਾ ਦਿਵਾਈ। ਸਪੇਨ ਨੇ ਇਸਤੋਂ ਬਾਅਦ ਦੋ ਹੋਰ ਗੋਲ ਕਰ 5-2 ਨਾਲ ਜਿੱਤ ਦਰਜ ਕੀਤੀ। ਟੀਮ ਨੂੰ ਸੈਮੀਫਾਈਨਲ ਵਿਚ ਜਾਪਾਨ ਨਾਲ ਭਿੜਨਾ ਹੈ, ਜਿਸ ਨੇ ਨਿਊਜ਼ੀਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿਚ 4-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ
ਇਸ ਤੋਂ ਪਹਿਲੇ ਨਿਯਮਤ ਅਤੇ ਵਾਧੂ ਸਮੇਂ ਵਿਚ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ ਸਨ। ਰੀਓ ਓਲੰਪਿਕ (2016) ਵਿਚ ਘਰੇਲੂ ਧਰਤੀ 'ਤੇ ਸੋਨ ਤਮਗਾ ਜਿੱਤਣ ਵਾਲੀ ਬ੍ਰਾਜ਼ੀਲ ਦੀ ਟੀਮ ਨੇ 37ਵੇਂ ਮਿੰਟ ਵਿਚ ਮੈਥੀਅਸ ਕੁੰਹਾ ਦੇ ਗੋਲ ਦੇ ਦਮ 'ਤੇ ਮਿਸਰ 'ਤੇ 1-0 ਦੀ ਜਿੱਤ ਦੇ ਨਾਲ ਖਿਤਾਬ ਬਚਾਉਣ ਵੱਲ ਆਪਣਾ ਕਦਮ ਵਧਾ ਦਿੱਤਾ। ਬ੍ਰਾਜ਼ੀਲ ਦੇ ਸਾਹਮਣੇ ਸੈਕਸੀਕੋ ਦੀ ਚੁਣੌਤੀ ਹੋਵੇਗੀ, ਜਿਸ ਨੇ ਦੱਖਣੀ ਕੋਰੀਆ ਨੂੰ 6-3 ਨਾਲ ਹਰਾ ਕੇ ਆਖਰੀ ਚਾਰ ਵਿਚ ਜਗ੍ਹਾ ਪੱਕੀ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ
NEXT STORY