ਪਾਲੈਕੇਲੇ— ਵੈਸਟਇੰਡੀਜ਼ ਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਪਾਲੈਕੇਲੇ 'ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਵਿੰਡੀਜ਼ ਨੂੰ 308 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਦੀ ਟੀਮ 50 ਓਵਰਾਂ 9 ਵਿਕਟਾਂ 'ਤੇ 301 ਦੌੜਾਂ ਹੀ ਬਣਾ ਸਕੀ ਤੇ ਸ਼੍ਰੀਲੰਕਾ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਇਸਦੇ ਨਾਲ ਹੀ ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ।
ਸ਼੍ਰੀਲੰਕਾ ਨੇ ਪਹਿਲਾ ਵਨ ਡੇ ਮੈਚ 1 ਵਿਕਟ ਨਾਲ ਜਿੱਤਿਆ ਸੀ ਤੇ ਦੂਜਾ ਵਨ ਡੇ ਮੈਚ 161 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਆਖਰੀ ਰੋਮਾਂਚਕ ਮੈਚ 6 ਦੌੜਾਂ ਨਾਲ ਜਿੱਤਿਆ। ਹੁਣ ਵਨ ਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ 2 ਟੀ-20 ਮੈਚ ਖੇਡੇ ਜਾਣੇ ਹਨ, ਪਹਿਲਾ ਮੈਚ 4 ਮਾਰਚ ਤੇ ਦੂਜਾ ਮੈਚ 6 ਮਾਰਚ ਨੂੰ ਖੇਡਿਆ ਜਾਵੇਗਾ।
ਬੰਗਲਾਦੇਸ਼ ਨੇ ਪਹਿਲੇ ਵਨ ਡੇ 'ਚ ਜ਼ਿੰਬਾਬਵੇ ਨੂੰ 169 ਦੌੜਾਂ ਨਾਲ ਹਰਾਇਆ
NEXT STORY