ਕੋਲੰਬੋ— ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਵਿਸ਼ਕਾ ਫਰਨਾਂਡੋ (82) ਤੇ ਐਂਜੇਲੋ ਮੈਥਿਊਜ਼ (ਅਜੇਤੂ 52) ਦੇ ਅਰਧ ਸੈਂਕੜਿਆਂ ਦੇ ਦਮ 'ਤੇ ਸ਼੍ਰੀਲੰਕਾ ਨੇ ਦੂਜੇ ਵਨਡੇ ਕੌਮਾਂਤਰੀ ਮੁਕਾਬਲੇ ਵਿਚ ਐਤਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਬੰਗਲਾਦੇਸ਼ ਨੇ ਪਹਿਲਾਂ ਖੇਡਦਿਆਂ ਮੁਸ਼ਫਿਕਰ ਰਹੀਮ ਦੀ ਅਜੇਤੂ 98 ਦੌੜਾਂ ਦੀ ਪਾਰੀ ਦੀ ਬਦੌਲਤ 50 ਓਵਰਾਂ ਵਿਚ 8 ਵਿਕਟਾਂ 'ਤੇ 238 ਦੌੜਾਂ ਬਣਾਈਆਂ ਸਨ, ਜਿਸ ਨੂੰ ਸ਼੍ਰੀਲੰਕਾ ਨੇ 3 ਵਿਕਟਾਂ ਦੇ ਨੁਕਸਾਨ 'ਤੇ 32 ਗੇਂਦਾਂ ਬਾਕੀ ਰਹਿੰਦਿਆਂ 242 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਟੀਮ 'ਚੋਂ ਅੰਦਰ-ਬਾਹਰ ਹੋਣ ਨਾਲ ਮਨੋਬਲ ਡਿੱਗਦੈ : ਸ਼੍ਰੇਅਸ ਅਈਅਰ
NEXT STORY