ਬਾਸੇਲ (ਸਵਿਟਜ਼ਰਲੈਂਡ)- ਤਿੰਨ ਵਾਰ ਦੇ ਗ੍ਰੈਂਡ ਸਲੈਮ ਵਿਜੇਤਾ ਸਟੈਨ ਵਾਵਰਿੰਕਾ ਨੇ ਆਪਣੇ ਘਰੇਲੂ ਟੂਰਨਾਮੈਂਟ 'ਸਵਿਸ ਇੰਡੋਰਸ' ਦੇ ਪਹਿਲੇ ਦੌਰ ਵਿੱਚ ਹਾਰ ਦੇ ਨਾਲ ਆਪਣੇ ਸ਼ਾਨਦਾਰ ਟੈਨਿਸ ਕਰੀਅਰ ਦਾ ਅੰਤ ਕਰ ਦਿੱਤਾ ਹੈ। 41 ਸਾਲਾ ਵਾਵਰਿੰਕਾ ਨੂੰ ਅੱਠਵੀਂ ਵਰੀਅਤਾ ਪ੍ਰਾਪਤ ਜਿਰੀ ਲੇਹੇਕਾ ਨੇ 7-5, 7-6 (2) ਨਾਲ ਹਰਾਇ।
ਸਾਲ 2002 ਵਿੱਚ ਪੇਸ਼ੇਵਰ ਖਿਡਾਰੀ ਬਣੇ ਵਾਵਰਿੰਕਾ ਨੇ ਆਪਣੇ ਤਿੰਨੋਂ ਗ੍ਰੈਂਡ ਸਲੈਮ ਖ਼ਿਤਾਬ ਫਾਈਨਲ ਵਿੱਚ ਵਿਸ਼ਵ ਦੇ ਤਤਕਾਲੀ ਨੰਬਰ ਇੱਕ ਖਿਡਾਰੀ ਨੂੰ ਹਰਾ ਕੇ ਜਿੱਤੇ ਸਨ। ਉਨ੍ਹਾਂ ਨੇ 2014 ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਰਾਫੇਲ ਨਡਾਲ ਨੂੰ, ਜਦਕਿ 2015 ਫ੍ਰੈਂਚ ਓਪਨ ਅਤੇ 2016 ਅਮਰੀਕੀ ਓਪਨ ਵਿੱਚ ਨੋਵਾਕ ਜੋਕੋਵਿਚ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤੇ ਸਨ।
ਵਾਵਰਿੰਕਾ 2014 ਵਿੱਚ ਆਪਣੇ ਕਰੀਅਰ ਦੀ ਬਿਹਤਰੀਨ ਵਿਸ਼ਵ ਰੈਂਕਿੰਗ ਨੰਬਰ 3 'ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਕੁੱਲ 16 ਟੂਰ-ਪੱਧਰੀ ਖ਼ਿਤਾਬ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ 2008 ਬੀਜਿੰਗ ਓਲੰਪਿਕ ਵਿੱਚ ਰੋਜਰ ਫੈਡਰਰ ਨਾਲ ਮਿਲ ਕੇ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਅਤੇ 2014 ਵਿੱਚ ਸਵਿਟਜ਼ਰਲੈਂਡ ਨੂੰ ਪਹਿਲਾ ਡੇਵਿਸ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਅਨਾਹਤ ਸਿੰਘ ਕੈਨੇਡਾ ਮਹਿਲਾ ਓਪਨ ਦੇ ਕੁਆਰਟਰ ਫਾਈਨਲ ’ਚ ਪੁੱਜੀ
NEXT STORY