ਜਕਾਰਤਾ— ਭਾਰਤੀ ਸ਼ਟਲਰ ਸ਼ੁਭੰਕਰ ਡੇ ਨੇ ਪੁਰਸ਼ ਸਿੰਗਲ ਕੁਆਲੀਫਾਇੰਗ 'ਚ ਲਗਾਤਾਰ 2 ਜਿੱਤਾਂ ਦਰਜ ਕਰਕੇ ਮੰਗਲਵਾਰ ਨੂੰ ਇੱਥੇ 350,000 ਡਾਲਰ ਇਨਾਮੀ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਪਿਛਲੇ ਸੈਸ਼ਨ 'ਚ ਜਰਮਨੀ 'ਚ ਸਾਰ ਲੋਰਲਕਸ ਓਪਨ ਦੇ ਰੂਪ 'ਚ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੇ ਸ਼ੁਭੰਕਰ ਨੇ ਪਹਿਲਾਂ ਆਸਟਰੇਲੀਆ ਦੇ ਡੇਨੀਅਲ ਫੈਨ ਨੂੰ 21-11, 21-15 ਨਾਲ ਹਰਾਇਆ ਅਤੇ ਫਿਰ ਸਥਾਨਕ ਖਿਡਾਰੀ ਗਾਤਰਜਾ ਪਿਲੀਆਂਘ ਫਕਵਿਲੀ ਨੂੰ 21-18, 21-18 ਨਾਲ ਹਰਾਇਆ। ਮੁੱਖ ਡਰਾਅ ਦੇ ਪਹਿਲੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਛੇਵਾਂ ਦਰਜਾ ਪ੍ਰਾਪਤ ਵਕਟਿਰ ਐਕਸਲਸੇਨ ਨਾਲ ਹੋਵੇਗਾ।
NZ vs IND : ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਨੇਪੀਅਰ ਵਨ ਡੇ
NEXT STORY