ਕੋਲਕਾਤਾ— ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਬੰਗਲਾਦੇਸ਼ 'ਚ ਹੋਣ ਵਾਲੇ ਸੈਫ ਕੱਪ ਤੋਂ ਬਾਹਰ ਰਹਿ ਸਕਦੇ ਹਨ। 34 ਸਾਲਾ ਛੇਤਰੀ ਨੇ ਕਿਹਾ, ''ਮੈਂ ਐਲਾਨ ਨਹੀਂ ਕਰ ਰਿਹਾ ਪਰ ਮੈਨੂੰ ਲਗਦਾ ਹੈ ਕਿ ਮੈਂ ਕਾਫੀ ਸੈਫ ਟੂਰਨਾਮੈਂਟ ਖੇਡ ਲਿਆ ਹੈ।''
ਉਨ੍ਹਾਂ ਕਿਹਾ, ''ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਮੈਂ ਤਿੰਨ ਜਾਂ ਚਾਰ ਸਾਲਾਂ 'ਚ ਸੈਫ ਚੈਂਪੀਅਨਸ਼ਿਪ 'ਚ ਖੇਡਿਆ। ਮੈਂ ਅਜੇ ਕੋਈ ਐਲਾਨ ਨਹੀਂ ਕਰ ਰਿਹਾ ਪਰ ਮੈਂ ਕੋਚ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਕਾਫੀ ਜੂਨੀਅਰ ਖਿਡਾਰੀਆਂ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਜੋ ਮੈਨੂੰ ਲਗਦਾ ਹੈ ਕਿ ਚੰਗੀ ਚੀਜ਼ ਹੈ।'' ਸਾਬਕਾ ਚੈਂਪੀਅਨ ਭਾਰਤ 7 ਵਾਰ ਇਹ ਟੂਰਨਾਮੈਂਟ ਜਿੱਤਿਆ ਹੈ ਅਤੇ ਬੰਗਲਾਦੇਸ਼ 'ਚ 4 ਤੋਂ 15 ਸਤੰਬਰ ਤੱਕ ਹੋਣ ਵਾਲੀ ਪ੍ਰਤੀਯੋਗਿਤਾ 'ਚ ਇਕ ਵਾਰ ਫਿਰ ਮਜ਼ਬੂਤ ਦਾਅਵੇਦਾਰ ਹੋਵੇਗਾ।
ਅਭਿਆਸ ਸੈਸ਼ਨ ਤੋਂ ਪਹਿਲਾਂ ਅਜੀਤ ਵਾਡੇਕਰ ਨੂੰ ਟੀਮ ਇੰਡੀਆ ਨੇ ਦਿੱਤੀ ਸ਼ਰਧਾਂਜਲੀ
NEXT STORY