ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ 6ਵੀਂ ਵਾਰ ਅਖਿਲ ਭਾਰਤੀ ਫੁੱਟਬਾਲਰ ਮਹਾਸੰਘ (ਏ. ਆਈ. ਐੱਫ. ਐੱਫ.) ਦਾ ਫੁੱਟਬਾਲਰ ਆਫ ਦਿ ਯੀਅਰ ਬਣ ਗਿਆ ਹੈ। ਏ. ਆਈ. ਐੱਫ. ਐੱਫ. ਦੇ ਪ੍ਰਧਾਨ ਪ੍ਰਫੁਲ ਪਟੇਲ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ। ਸ਼ੇਤਰੀ ਨੂੰ ਇਹ ਐਵਾਰਡ ਛੇਵੀਂ ਵਾਰ ਮਿਲਿਆ ਹੈ। ਉਹ ਇਸ ਤੋਂ ਪਹਿਲਾਂ ਸਾਲ 2007, 2011, 2013, 2014 ਤੇ 2017 ਵਿਚ ਵੀ ਇਸ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ। ਅਬਦੁਲ ਸਾਹਲ ਨੂੰ ਏ. ਆਈ. ਐੱਫ. ਐੱਫ. ਅਮਰਜਿੰਗ ਪਲੇਅਰ ਆਫ ਯੀਅਰ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਸ ਦੇ ਇਲਾਵਾ ਆਸ਼ਾ ਲਤਾ ਦੇਵੀ ਮਹਿਲਾ ਫੁੱਟਬਾਲਰ ਆਫ ਦਿ ਯੀਅਰ ਚੁਣੀ ਗਈ ਹੈ ਜਦਕਿ ਡੇਂਗਮੇਈ ਗ੍ਰੇਸ ਨੂੰ ਮਹਿਲਾ ਅਮਰਜਿੰਗ ਪਲੇਅਰ ਆਫ ਦਿ ਯੀਅਰ ਦਾ ਪੁਰਸਕਾਰ ਮਿਲੇਗਾ।
ਹਾਕੀ ਓਲੰਪੀਅਨ ਬਲਬੀਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕਰੇਗਾ ਪੰਜਾਬ
NEXT STORY