ਨਵੀਂ ਦਿੱਲੀ— ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਬੀ.ਸੀ.ਸੀ.ਆਈ. ਤੋਂ ਪੁੱਛਿਆ ਕਿ ਇੰਗਲੈਂਡ 'ਚ 6 ਮਹੀਨੇ ਬਾਅਦ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਮਹਿੰਦਰ ਸਿੰਘ ਧੋਨੀ ਨੂੰ ਘਰੇਲੂ ਕ੍ਰਿਕਟ ਤੋਂ ਬਾਹਰ ਰਹਿਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਟੈਸਟ ਟੀਮ ਤੋਂ ਬਾਹਰ ਧਵਨ ਮੈਲਬੋਰਨ 'ਚ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਧੋਨੀ ਨੇ ਇਕ ਨਵੰਬਰ ਨੂੰ ਵੈਸਟਇੰਡੀਜ਼ ਦੇ ਖਿਲਾਫ ਖਤਮ ਹੋਈ ਸੀਰੀਜ਼ ਦੇ ਬਾਅਦ ਕ੍ਰਿਕਟ ਨਹੀਂ ਖੇਡਿਆ ਹੈ। ਧੋਨੀ ਨੂੰ ਟੀ-20 ਟੀਮ 'ਚ ਨਹੀਂ ਚੁਣਿਆ ਗਿਆ ਜਦਕਿ ਉਹ 2014 'ਚ ਹੀ ਟੈਸਟ ਤੋਂ ਸੰਨਿਆਸ ਲੈ ਚੁੱਕੇ ਹਨ। ਉਹ ਸਿਰਫ ਵਨ ਡੇ ਟੀਮ ਦਾ ਹਿੱਸਾ ਹਨ।
ਗਾਵਸਕਰ ਨੇ ਕਿਹਾ, ''ਸਾਨੂੰ ਧਵਨ ਅਤੇ ਧੋਨੀ ਤੋਂ ਨਹੀਂ ਪੁੱਛਣਾ ਚਾਹੀਦਾ ਹੈ ਕਿ ਉਹ ਘਰੇਲੂ ਕ੍ਰਿਕਟ ਨੂੰ ਨਹੀਂ ਖੇਡ ਰਹੇ। ਸਾਨੂੰ ਬੀ.ਸੀ.ਸੀ.ਆਈ. ਅਤੇ ਚੋਣਕਰਤਾਵਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਨਹੀਂ ਖੇਡਣ ਦੀ ਇਜਾਜ਼ਤ ਕਿਵੇਂ ਦਿੱਤੀ ਜਦੋਂ ਉਹ ਦੇਸ਼ ਲਈ ਨਹੀਂ ਖੇਡ ਰਹੇ।'' ਉਨ੍ਹਾਂ ਕਿਹਾ,''ਜੇਕਰ ਭਾਰਤੀ ਟੀਮ ਨੂੰ ਚੰਗਾ ਖੇਡਣਾ ਹੈ ਤਾਂ ਖਿਡਾਰੀਆਂ ਨੂੰ ਸਰਵਸ੍ਰੇਸ਼ਠ ਕਰਨਾ ਹੋਵੇਗਾ।''
ਗਾਵਸਕਰ ਨੇ ਕਿਹਾ, ''ਧੋਨੀ ਨੇ ਆਸਟਰੇਲੀਆ ਖਿਲਾਫ ਟੀ-20 ਸੀਰੀਜ਼ ਨਹੀਂ ਖੇਡੀ। ਉਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਖਿਲਾਫ ਟੈਸਟ ਲੜੀ ਅਤੇ ਆਸਟਰੇਲੀਆ ਦੇ ਖਿਲਾਫ ਆਗਾਮੀ ਟੈਸਟ ਸੀਰੀਜ਼ 'ਚ ਵੀ ਉਹ ਟੀਮ 'ਚ ਨਹੀਂ ਹਨ। ਉਨ੍ਹਾਂ ਨੇ ਆਖ਼ਰੀ ਮੈਚ ਇਕ ਨਵੰਬਰ ਨੂੰ ਖੇਡਿਆ ਅਤੇ ਅਗਲਾ ਮੈਚ ਜਨਵਰੀ 'ਚ ਖੇਡਣਗੇ। ਵਿਸ਼ਵ ਕੱਪ ਟੀਮ 'ਚ ਉਨ੍ਹਾਂ ਦੀ ਜਗ੍ਹਾ ਨੂੰ ਲੈ ਕੇ ਹੋਰ ਸਵਾਲ ਉਠਣਗੇ।'' ਉਨ੍ਹਾਂ ਕਿਹਾ, ''ਉਮਰ ਦੇ ਨਾਲ ਖੇਡ 'ਚ ਬਦਲਾਅ ਆਉਂਦਾ ਹੈ। ਜੇਕਰ ਤੁਸੀਂ ਘਰੇਲੂ ਪੱਧਰ 'ਤੇ ਹੀ ਕ੍ਰਿਕਟ ਖੇਡਦੇ ਰਹੇ ਤਾਂ ਕਰੀਅਰ ਦਾ ਵਿਸਥਾਰ ਕਰਨ 'ਚ ਮਦਦ ਮਿਲਦੀ ਹੈ ਅਤੇ ਅਭਿਆਸ ਵੀ ਹੋ ਜਾਂਦਾ ਹੈ।''
ਆਸਟ੍ਰੇਲੀਆ ਖਿਲਾਫ ਜਿੱਤ ਲਈ ਪਾਟਨਰਸ਼ਿਪ ਦੀ ਲੋੜ: ਰਹਾਨੇ
NEXT STORY