ਨਵੀਂ ਦਿੱਲੀ—ਵੈਸਟਇੰਡੀਜ਼ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਰੀਜ਼ ਹੈਦਰਾਬਾਦ ਟੈਸਟ 'ਚ ਉਮੇਸ਼ ਯਾਦਵ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ। ਮੈਚ 'ਚ 10 ਵਿਕਟਾਂ ਲੈਣ ਤੋਂ ਬਾਅਦ ਯਾਦਵ ਨੂੰ 'ਮੈਨ ਆਫ ਦੀ ਮੈਚ' ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੇ ਮਹਿਮਾਨ ਟੀਮ ਨੂੰ 2 ਟੈਸਟ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਹਰਾਇਆ। ਭਾਰਤ ਲਈ ਸੀਰੀਜ਼ 'ਚ ਬੱਲੇ ਨਾਲ ਪ੍ਰਿਥਵੀ ਸ਼ਾਅ ਅਤੇ ਰਿਸ਼ਭ ਪੰਤ ਨੇ ਪ੍ਰਭਾਵਿਤ ਕੀਤਾ। ਵੈਸਟ ਇੰਡੀਜ਼ ਤੋਂ ਬਾਅਦ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ। ਇਹ ਦੌਰਾ ਭਾਰਤੀ ਟੀਮ ਲਈ ਕਾਫੀ ਚੁਣੌਤੀਪੂਰਨ ਹੋਣ ਦੀ ਉਮੀਦ ਹੈ।
ਇਸ ਸੀਰੀਜ਼ 'ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਅਤੇ ਇੰਗਲੈਂਡ ਦਾ ਵਿਦੇਸ਼ੀ ਦੌਰਾ ਕੀਤਾ ਸੀ। ਇਨ੍ਹਾਂ ਦੋਵਾਂ ਮੌਕਿਆਂ 'ਤੇ ਭਾਰਤੀ ਟੀਮ ਨੂੰ ਟੈਸਟ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਟੀਮ ਇੰਡੀਆ ਸਾਹਮਣੇ ਆਸਟ੍ਰੇਲੀਆ 'ਚ ਵਧੀਆ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ। ਹਾਲਾਂਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਟੀਮ 'ਚ ਇਕ ਹੋਰ ਤੇਜ਼ ਗੇਂਦਬਾਜ਼ ਨੂੰ ਮੌਕਾ ਦੇਣਾ ਨਾ ਸਿਰਫ ਭਾਰਤੀ ਟੀਮ ਦੇ ਹਮਲਾਵਾਰ ਨੂੰ ਧਾਰ ਦੇਵੇਗਾ ਬਲਕਿ ਉਮੇਸ਼ ਯਾਦਵ ਟੀਮ ਇੰਡੀਆ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਦੇ ਸਕਦੇ ਹਨ। ਗਾਵਸਕਰ ਨੇ ਇਕ ਸਮਾਚਾਰ ਚੈਨਲ ਨਾਲ ਗੱਲਬਾਤ 'ਚ ਕਿਹਾ ,' ਉਮੇਸ਼ ਯਾਦਵ ਕਾਫੀ ਸਮੇਂ ਤਕ ਭਾਰਤੀ ਟੀਮ ਤੋਂ ਬਾਹਰ ਰਹੇ ਹਨ। ਉਹ ਇੰਗਲੈਂਡ ਦੌਰੇ 'ਤੇ ਗਏ ਪਰ ਉਨ੍ਹਾਂ ਨੇ ਕੋਈ ਵੀ ਮੈਚ ਨਹੀਂ ਖੇਡਿਆ। ਇਸ ਤੋਂ ਬਾਅਦ ਜਿਸ ਤਰ੍ਹਾਂ ਰਿਵਰਸ ਸਵਿੰਗ 'ਤੇ ਵਿਕਟ ਲਈ ਇਹ ਕਾਬਿਲੇ ਤਰੀਫ ਹੈ।
ਉਨ੍ਹਾਂ ਨੇ ਆਸਟ੍ਰੇਲੀਆ ਦੌਰੇ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਇਹ ਚੋਣਕਾਰਾਂ ਲਈ ਵਧੀਆ ਚੁਣੌਤੀ ਹੈ। ਗਾਵਸਕਰ ਨੇ ਕਿਹਾ ਭੁਵਨੇਸ਼ਵਰ ਕੁਮਾਰ, ਇਸ਼ਾਤ ਸ਼ਰਮਾ , ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਮੀ ਵਧੀਆ ਫਾਰਮ 'ਚ ਹਨ। ਅਜਿਹੇ 'ਚ ਉਮੇਸ਼ ਲਈ ਆਖਰੀ ਵਨ ਡੇ 'ਚ ਜਗ੍ਹਾ ਬਣਾ ਪਾਉਣਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ,'ਭਾਰਤ ਕੋਲ ਵਧੀਆ ਤੇਂਜ਼ ਗੇਂਦਬਾਜ਼ ਹਨ। ਅਜਿਹੇ 'ਚ ਉਸ ਲਈ ਪਲੈਇੰਗ ਇਲੈਵਨ 'ਚ ਜਗ੍ਹਾ ਬਣਾਉਣਾ ਚਾਹੇ ਹੀ ਆਸਾਨ ਨਹੀਂ ਹੈ। ਪਰ ਯਾਦਵ ਦਾ ਸਾਥ ਹੋਣਾ ਵਿਰਾਟ ਕੋਹਲੀ ਅਤੇ ਚੋਣਕਾਰਾਂ ਦਾ ਕੰਮ ਆਸਾਨ ਨਹੀਂ ਕਰ ਦੇਵੇਗਾ।'ਯਾਦਵ ਨੂੰ ਹਾਲ ਹੀ 'ਚ ਵੈਸਟਇੰਡੀਜ਼ ਖਿਲਾਫ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਵਨ-ਡੇ ਸੀਰੀਜ਼ ਜ਼ਖਮੀ ਸ਼ਾਰਦੁਲ ਠਾਕੁਰ ਦੀ ਜਗ੍ਹਾ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਅਰਜੁਨ ਤੇਂਦੁਲਕਰ ਦੀ ਸ਼ਾਨਦਾਰ ਗੇਂਦਬਾਜ਼ੀ, ਮੁੰਬਈ ਦੀ 10 ਵਿਕਟਾਂ ਨਾਲ ਆਸਾਨ ਜਿੱਤ
NEXT STORY