ਨਵੀਂ ਦਿੱਲੀ— ਚੇਨਈ ਸੁਪਰ ਕਿੰਗਜ ਦੇ ਧਾਕੜ ਖਿਡਾਰੀ ਸੁਰੇਸ਼ ਰੈਨਾ ਨੇ ਆਈ.ਪੀ.ਐੱਲ. 'ਚ ਹਰ ਡਿਪਾਰਟਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਰੈਨਾ ਦੀਆਂ ਨਜ਼ਰਾਂ ਆਈ.ਪੀ.ਐੱਲ 2019 'ਚ 3 ਵੱਡੇ ਰਿਕਾਰਡ 'ਤੇ ਹੋਣਗੀਆਂ। ਆਓ ਜਾਣਦੇ ਹਾਂ ਇਸ ਬਾਰੇ-
ਪੂਰੀਆਂ ਕਰ ਸਕਦੇ ਹਨ 5000 ਦੌੜਾਂ
ਸੁਰੇਸ਼ ਰੈਨਾ ਨੇ ਅਜੇ ਤਕ ਦੇ ਆਪਣੇ ਆਈ.ਪੀ.ਐੱਲ. ਕਰੀਅਰ 'ਚ 176 ਮੈਚਾਂ ਦੀਆਂ 172 ਪਾਰੀਆਂ 'ਚ ਕੁੱਲ 4985 ਦੌੜਾਂ ਬਣਾਈਆਂ ਹਨ। ਰੈਨਾ ਇਸ ਸਾਲ ਜਿਵੇਂ ਹੀ 15 ਦੌੜਾਂ ਬਣਾਉਂਦੇ ਹਨ ਤਾਂ ਉਹ 5000 ਦੌੜਾਂ ਪੂਰੀਆਂ ਕਰ ਲੈਣਗੇ। ਅਜੇ ਤਕ ਆਈ.ਪੀ.ਐੱਲ. 'ਚ ਕੋਈ ਵੀ ਬੱਲੇਬਾਜ਼ ਇਹ ਕਾਰਨਾਮਾ ਨਹੀਂ ਕਰ ਸਕਿਆ ਹੈ।
ਛੱਕਿਆਂ ਦਾ ਦੋਹਰਾ ਸੈਂਕੜਾਂ
ਸੁਰੇਸ਼ ਰੈਨਾ ਇਸ ਸਾਲ 15 ਛੱਕੇ ਲਗਾਉਂਦੇ ਹੀ ਆਈ.ਪੀ.ਐੱਲ. 'ਚ 200 ਛੱਕੇ ਪੂਰੇ ਕਰ ਲੈਣਗੇ। ਇਸ ਸਮੇਂ ਉਹ 185 ਛੱਕਿਆਂ ਦੇ ਨਾਲ ਚੌਥੇ ਸਥਾਨ 'ਤੇ ਹਨ। ਆਈ.ਪੀ.ਐੱਲ. 'ਚ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ (292) ਹੀ 200 ਜਾਂ ਉਸ ਤੋਂ ਜ਼ਿਆਦਾ ਛੱਕੇ ਜੜਨ ਦਾ ਕਾਰਨਾਮਾ ਕਰ ਸਕੇ ਹਨ।
ਕੈਚਾਂ ਦਾ ਸੈਂਕੜਾ
ਸੁਰੇਸ਼ ਰੈਨਾ ਦੀ ਗਿਣਤੀ ਦੁਨੀਆ ਦੇ ਬਿਹਤਰੀਨ ਫੀਲਡਰਾਂ 'ਚ ਹੁੰਦੀ ਹੈ। ਰੈਨਾ ਨੇ ਆਈ.ਪੀ.ਐੱਲ. 'ਚ ਅਜੇ ਤਕ ਕੁੱਲ 95 ਕੈਚ ਫੜੇ ਹਨ। ਅਜਿਹੇ 'ਚ ਜੇਕਰ ਉਹ 5 ਹੋਰ ਕੈਚ ਫੜ ਲੈਂਦੇ ਹਨ ਤਾਂ ਉਹ ਆਈ.ਪੀ.ਐੱਲ. ਦੇ ਇਤਿਹਾਸ 'ਚ 100 ਕੈਚ ਫੜਨ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ।
ਫੀਫਾ ਨੇ ਚੇਨਈ ਸਿਟੀ ਨੂੰ ਆਈ. ਲੀਗ ਜਿੱਤਣ 'ਤੇ ਦਿੱਤੀ ਵਧਾਈ
NEXT STORY