ਨਵੀਂ ਦਿੱਲੀ— ਆਇਰਲੈਂਡ ਤੇ ਸਕਾਟਲੈਂਡ ਵਿਚਾਲੇ ਤਿਕੋਣੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਨੇ ਆਇਰਲੈਂਡ 253 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ 7 ਵਿਕਟਾਂ 'ਤੇ 20 ਓਵਰਾਂ 'ਚ 194 ਦੌੜਾਂ ਹੀ ਬਣਾ ਸਕੀ ਤੇ ਸਕਾਟਲੈਂਡ ਨੇ ਇਹ ਮੈਚ 54 ਦੌੜਾਂ ਨਾਲ ਜਿੱਤ ਲਿਆ।
ਸਕਾਟਲੈਂਡ ਟੀਮ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਜਾਰਜ ਮੁਨਸੀ ਨੇ ਅਜੇਤੂ ਪਾਰੀ ਖੇਡਦੇ ਹੋਏ 14 ਛੱਕਿਆਂ ਦੀ ਮਦਦ ਨਾਲ 5 ਚੌਕਿਆਂ ਦੀ ਮਦਦ ਨਾਲ 127 ਦੌੜਾਂ ਬਣਾਈਆਂ ਤੇ ਕਪਤਾਨ ਕਾਈਲ ਕੋਟਰ ਨੇ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਪ੍ਰੋ ਕਬੱਡੀ ਲੀਗ : UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ
NEXT STORY