ਡਾਕਾਰ (ਸੇਨੇਗਲ) : ਓਡੀਸ਼ਾ ਦੀ 15 ਸਾਲਾ ਉੱਭਰਦੀ ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਪੱਤਰੀ ਨੇ ਯੂਥ ਓਲੰਪਿਕ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਉਹ ਯੂਥ ਓਲੰਪਿਕ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ। ਸੈਮੀਫਾਈਨਲ ਦੇ ਇੱਕ ਬਹੁਤ ਹੀ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਵਿੱਚ ਤਨਵੀ ਨੇ ਜਾਪਾਨ ਦੀ ਦੂਜੀ ਵਰੀਅਤਾ ਪ੍ਰਾਪਤ ਖਿਡਾਰਨ ਯੁਜੂਨੋ ਵਤਨਬੇ ਨੂੰ 54 ਮਿੰਟ ਤੱਕ ਚੱਲੇ ਮੈਚ ਵਿੱਚ 21-14, 11-21, 21-19 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ।
ਹੁਣ ਸੋਨ ਤਗਮੇ ਲਈ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਤਨਵੀ ਦਾ ਸਾਹਮਣਾ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਚੀਨ ਦੀ ਯੀ ਸ਼ਿਨ ਝਾਂਗ ਨਾਲ ਹੋਵੇਗਾ। ਇਸ ਤੋਂ ਪਹਿਲਾਂ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਦੋਵਾਂ ਵਿਚਾਲੇ ਹੋਏ ਇਕਲੌਤੇ ਮੁਕਾਬਲੇ ਵਿੱਚ ਤਨਵੀ ਨੂੰ 18-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਯੂਥ ਓਲੰਪਿਕ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ 2010 ਵਿੱਚ ਐੱਚ.ਐੱਸ. ਪ੍ਰਣਯ ਅਤੇ 2018 ਵਿੱਚ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜਦਕਿ 2014 ਵਿੱਚ ਆਦਿਤਿਆ ਜੋਸ਼ੀ ਸੈਮੀਫਾਈਨਲ ਤੱਕ ਪਹੁੰਚੇ ਸਨ।
ਕਦੋਂ ਖੇਡਿਆ ਜਾਵੇਗਾ IND vs NZ ਦਾ ਦੂਜਾ ਵਨਡੇ, ਤਰੀਕ ਤੇ ਸਮਾਂ ਕਰ ਲਵੋ ਨੋਟ
NEXT STORY