ਨੇਪੀਅਰ— ਫਾਰਮ 'ਚ ਚਲ ਰਹੀ ਸਮ੍ਰਿਤੀ ਮੰਧਾਨਾ ਅਤੇ ਯੁਵਾ ਜੇਮਿਮਾ ਰੋਡ੍ਰੀਗੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ 'ਚ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਬਣਾ ਲਈ ਹੈ। 22 ਸਾਲਾਂ ਦੀ ਮੰਧਾਨਾ ਨੇ 105 ਅਤੇ 18 ਸਾਲਾ ਰੋਡ੍ਰੀਗੇਜ਼ ਨੇ ਅਜੇਤੂ 81 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 192 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਆਈ.ਸੀ.ਸੀ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਜਿੱਤਣ ਵਾਲੀ ਮੰਧਾਨਾ ਨੇ ਚੌਥਾ ਵਨ ਡੇ ਸੈਂਕੜਾ ਲਾਇਆ ਹੈ। ਜਦਕਿ ਰੋਡ੍ਰੀਗੇਜ਼ ਦਾ ਇਹ ਪਹਿਲਾ ਕੌਮਾਂਤਰੀ ਅਰਧ ਸੈਂਕੜਾ ਸੀ।
ਪਿਛਲੇ ਸਾਲ ਟੀਮ ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਹਰ ਹੋਣ ਦੇ ਬਾਅਦ ਭਾਰਤ ਦੀ ਇਹ ਪਹਿਲੀ ਸੀਰੀਜ਼ ਹੈ। ਭਾਰਤੀ ਟੀਮ ਨੇ ਪਿਛਲੇ ਵਿਵਾਦਾਂ ਨੂੰ ਭੁਲਾਉਂਦੇ ਹੋਏ 33 ਓਵਰ 'ਚ ਹੀ ਮੈਚ ਜਿੱਤ ਲਿਆ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਮੈਚ ਦੇ ਬਾਅਦ ਕਿਹਾ ਕਿ ਇਹ ਸ਼ਾਨਦਾਰ ਸ਼ੁਰੂਆਤ ਹੈ ਅਤੇ ਸਲਾਮੀ ਜੋੜੀ ਨੂੰ 100 ਦੌੜਾਂ ਤੋਂ ਉੱਪਰ ਦੀ ਸਾਂਝੇਦਾਰੀ ਕਰਦੇ ਦੇਖਣਾ ਚੰਗਾ ਲੱਗਾ। ਮੰਧਾਨਾ ਲੜਕੀਆਂ ਲਈ ਰੋਲ ਮਾਡਲ ਹੈ।'' ਮੰਧਾਨਾ ਨੇ 104 ਗੇਂਦਾਂ ਦੀ ਆਪਣੀ ਪਾਰੀ 'ਚ 9 ਚੌਕੇ ਅਤੇ ਤਿੰਨ ਛੱਕੇ ਲਗਾਏ। ਰੋਡ੍ਰੀਗੇਜ ਨੇ ਵੀ ਨੌ ਵਾਰ ਗੇਂਦ ਨੁੰ ਬਾਊਂਡਰੀ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਕਾਇਮ ਨਾ ਰਖ ਸਕੀ। ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ 'ਤੇ ਦਬਾਅ ਬਣਾਇਆ। ਸੂਜੀ ਬੇਟਸ ਨੇ 38 ਅਤੇ ਸੋਫੀ ਡੇਵਾਈਨ ਨੇ 28 ਦੌੜਾਂ ਦੀ ਪਾਰੀ ਖੇਡੀ। ਅਗਲਾ ਮੈਚ 29 ਜਨਵਰੀ ਨੂੰ ਮਾਊਂਟ ਮਾਊਂਗਾਨੁਡ 'ਚ ਖੇਡਿਆ ਜਾਵੇਗਾ।
ਤਿੱਖੀ ਧੁੱਪ ਕਾਰਨ ਮੈਚ ਰੋਕਣ 'ਤੇ ਭੜਕੇ ਨੇਪੀਅਰ ਦੇ ਮੇਅਰ, ਕਹੀ ਵੱਡੀ ਗੱਲ
NEXT STORY