ਸਪੋਰਟਸ ਡੈਸਕ— ਨਿਊਜ਼ੀਲੈਂਡ ਦੌਰੇ 'ਤੇ ਗਈ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਸੀਰੀਜ਼ 'ਚ ਧਮਾਕੇਦਾਰ ਆਗਾਜ਼ ਕੀਤਾ ਹੈ। ਇਸ ਸੀਰੀਜ਼ ਦੇ ਦੋਵੇਂ ਸ਼ੁਰੂਆਤੀ ਮੈਚਾਂ 'ਚ ਵਿਰਾਟ ਬ੍ਰਿਗੇਡ ਨੇ ਜਿੱਤ ਦਰਜ ਕਰਦੇ ਹੋਏ 2-0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਦੇ ਮੈਦਾਨ 'ਤੇ ਭਾਰਤੀ ਫੈਨਜ਼ ਆਪਣੇ ਚਹੇਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਦੇ ਨਜ਼ਰ ਆ ਰਹੇ ਹਨ। ਟੀਮ ਇੰਡੀਆ ਦੁਨੀਆ ਦੇ ਕਿਸੇ ਵੀ ਇਲਾਕੇ 'ਚ ਮੁਕਾਬਲਾ ਖੇਡੇ ਉਸ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਉੱਥੇ ਪਹੁੰਚਦੇ ਹੀ ਹਨ।
ਜੇਕਰ ਕੋਈ ਤੁਹਾਨੂੰ ਕਹੇ ਕਿ ਟੀਮ ਇੰਡੀਆ ਜਿਸ ਟੀਮ ਦੇ ਖਿਲਾਫ ਮੈਦਾਨ 'ਚ ਮੁਕਾਬਲਾ ਖੇਡ ਰਹੀ ਹੈ ਉਸੇ ਦੇਸ਼ ਦਾ ਕੋਈ ਸ਼ਖਸ ਆਪਣੀ ਟੀਮ ਨੂੰ ਛੱਡ ਭਾਰਤੀ ਟੀਮ ਨੂੰ ਚੀਅਰ ਕਰ ਰਿਹਾ ਹੈ ਤਾਂ ਤੁਹਾਨੂੰ ਸ਼ਾਇਦ ਇਹ ਗੱਲ ਹਜ਼ਮ ਨਹੀਂ ਹੋਵੇਗੀ। ਪਰ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਟੇਡੀਅਮ 'ਚ ਇਕ ਭਾਰਤੀ ਪ੍ਰਸ਼ੰਸਕ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾ ਰਿਹਾ ਹੈ। ਇਸ ਵਿਚਾਲੇ ਇਕ ਕੀਵੀ ਫੈਨ ਵੀ ਇਸਨੂੰ ਪੂਰੇ ਜੋਸ਼ ਦੇ ਨਾਲ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਆਕਲੈਂਡ 'ਚ ਖੇਡੇ ਗਏ ਦੂਜੇ ਟੀ-20 ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪੇਸ ਆਸਟਰੇਲੀਆਈ ਓਪਨ ਤੋਂ ਬਾਹਰ
NEXT STORY