ਚੇਨਈ— ਤਾਮਿਲਨਾਡੂ ਦੇ ਵਿਗਨੇਸ਼ ਵੀਰਭਦਰਨ ਨੇ ਬੁੱਧਵਾਰ ਨੂੰ ਇੱਥੇ ਐੱਮ.ਸੀ.ਸੀ. ਸੁਬ੍ਰਮਣੀਅਮ ਸਮ੍ਰਿਤੀ ਪੁਰਸ਼ ਟੈਨਿਸ ਚੈਂਪੀਅਨਸ਼ਿਪ ਦੇ ਸਿੰਗਲ ਵਰਗ 'ਚ ਉਲਟਫੇਰ ਕਰਦੇ ਹੋਏ ਕਰਨਾਟਕ ਦੇ ਦੂਜਾ ਦਰਜਾ ਪ੍ਰਾਪਤ ਸੂਰਜ ਪ੍ਰਬੋਧ ਨੂੰ ਹਰਾਇਆ। ਵੀਰਭਦਰਨ ਨੇ ਆਪਣੇ ਵਿਰੋਧੀ ਨੂੰ 7-6 (1), 6-2 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਵੀਰਭਦਰਨ ਦਾ ਸਾਹਮਣਾ ਆਪਣੇ ਹੀ ਸੂਬੇ ਦੇ ਦੱਕਸ਼ਿਣੇਸ਼ਵਰ ਸੁਰੇਸ਼ ਨਾਲ ਹੋਵੇਗਾ ਜਿਨ੍ਹਾਂ ਨੇ ਪਿਛੜਨ ਦੇ ਬਾਅਦ ਵਾਪਸੀ ਕਰਨ ਲਈ ਦਿੱਲੀ ਦੇ ਰਿਸ਼ੀ ਰੈੱਡੀ ਨੂੰ ਤਿੰਨ ਸੈੱਟ 'ਚ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਆਂਧਰ ਪ੍ਰਦੇਸ਼ ਦੇ ਪੁਨਾਚਾ ਨੇ ਹਰਿਆਣਾ ਦੇ ਅਜੇ ਮਲਿਕ ਨੂੰ ਹਰਾ ਕੇ ਅਖ਼ੀਰਲੇ ਅੱਠ 'ਚ ਜਗ੍ਹਾ ਬਣਾਈ।
ਪੁਣੇ ਨੇ ਆਈ.ਐੱਸ.ਐੱਲ. 'ਚ ਨਾਰਥ ਈਸਟ ਯੂਨਾਈਟਿਡ ਨੂੰ ਬਰਾਬਰੀ 'ਤੇ ਰੋਕਿਆ
NEXT STORY