ਨਵੀਂ ਦਿੱਲੀ– ਪ੍ਰੋ ਕੁਸ਼ਤੀ ਲੀਗ (ਪੀ. ਡਬਲਯੂ. ਐੱਲ.) ਦਾ 6ਵਾਂ ਸੈਸ਼ਨ ਅਗਲੇ ਸਾਲ 9 ਤੋਂ 26 ਜਨਵਰੀ ਤੱਕ ਕੇ. ਡੀ. ਸਿੰਘ ਜਾਧਵ ਕੁਸ਼ਤੀ ਏਰੇਨਾ ’ਚ ਖੇਡਿਆ ਜਾਵੇਗਾ, ਜਿਸ ’ਚ 86 ਪਹਿਲਵਾਨ ਹਿੱਸਾ ਲੈਣਗੇ। ਭਾਰਤੀ ਕੁਸ਼ਤੀ ਮਹਾਸੰਘ ਦੀ ਦੇਖ-ਰੇਖ ’ਚ ਹੋਣ ਵਾਲੀ ਲੀਗ ’ਚ 6 ਫ੍ਰੈਂਚਾਈਜ਼ੀ ਹਿੱਸਾ ਲੈਣਗੀਆਂ ਜਿਨ੍ਹਾਂ ’ਚ ਪੁਰਸ਼ ਵਰਗ ਦੀਆਂ 5 ਤੇ ਮਹਿਲਾ ਵਰਗ ਦੀਆਂ 4 ਓਲੰਪਿਕ ਭਾਰ ਵਰਗ ਪ੍ਰਤੀਯੋਗਿਤਾਵਾਂ ਹੋਣਗੀਆਂ। ਹਿੱਸਾ ਲੈਣ ਵਾਲੀਆਂ ਟੀਮਾਂ ’ਚ ਟਾਈਗਰਜ਼ ਆਫ ਮੁੰਬਈ ਦੰਗਲਜ਼, ਹਰਿਆਣਾ ਥੰਡਰਜ਼, ਦਿੱਲੀ ਦੰਗਲ ਵਾਰੀਅਰਜ਼, ਮਹਾਰਾਸ਼ਟਰ ਕੇਸਰੀ, ਪੰਜਾਬ ਰਾਇਲਜ਼ ਤੇ ਯੂ. ਪੀ. ਡੋਮੀਨੇਟਰਜ਼ ਸ਼ਾਮਲ ਹਨ।
ਪੰਜਾਬੀ ਫ਼ਿਲਮ ‘ਥਾਪੀ’ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਸਾਬਕਾ ਕਬੱਡੀ ਖਿਡਾਰੀ ਵੀਰੀ ਢੈਪਈ ਨਾਲ ਕੀਤੀ ਮੁਲਾਕਾਤ
NEXT STORY