ਸਪੋਰਟਸ ਡੈਸਕ- ਕ੍ਰਿਕਟ ਵਰਗੀ ਖੇਡ ਵਿੱਚ ਮੈਚ ਫਿਕਸਿੰਗ ਇੱਕ ਵੱਡਾ ਅਪਰਾਧ ਹੈ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਅਪਰਾਧ ਕਰਨ ਵਾਲੇ ਖਿਡਾਰੀ ਜੇਲ੍ਹ ਵੀ ਜਾਂਦੇ ਹਨ। ਅਜਿਹਾ ਹੀ ਮਾਮਲਾ ਦੱਖਣੀ ਅਫਰੀਕਾ ਕ੍ਰਿਕਟ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ 8 ਸਾਲ ਪੁਰਾਣੇ ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ, ਜਿਸ ਲਈ ਤਿੰਨ ਖਿਡਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਲਈ ਥਾਮੀ ਸੋਲੇਕਿਲ, ਲੋਨਾਵੋ ਸੋਟੋਬੇ ਅਤੇ ਅਥੀ ਮਬਾਲਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਕ੍ਰਿਕਟਰਾਂ ਨੂੰ 18, 28 ਅਤੇ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ 2015-16 ਟੀ-20 ਰੈਮ ਸਲੈਮ ਚੈਲੇਂਜ ਟੂਰਨਾਮੈਂਟ 'ਚ ਮੈਚ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਜਾਂਚ 2016 ਵਿੱਚ ਇੱਕ ਵ੍ਹਿਸਲਬਲੋਅਰ ਵਲੋਂ ਕੀਤੇ ਗਏ ਖੁਲਾਸਿਆਂ 'ਤੇ ਅਧਾਰਤ ਸੀ। ਕ੍ਰਿਕਟ ਦੱਖਣੀ ਅਫਰੀਕਾ ਦੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀ ਵੱਲੋਂ ਗੁਲਾਮ ਬੋਦੀ ਦੀਆਂ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
ਥਾਮੀ ਸੋਲੇਕਿਲ ਅਤੇ ਲੋਨਾਵੋ ਸੋਟੋਬੇ 'ਤੇ ਭ੍ਰਿਸ਼ਟਾਚਾਰ ਰੋਕੂ ਅਤੇ ਕੰਟਰੋਲ ਕਾਨੂੰਨ, 2004 (PRECCA) ਦੇ ਤਹਿਤ ਪੰਜ ਮਾਮਲਿਆਂ ਦੇ ਦੋਸ਼ ਲਗਾਏ ਗਏ ਹਨ। ਦੋਵੇਂ ਖਿਡਾਰੀ 29 ਨਵੰਬਰ 2024 ਨੂੰ ਪ੍ਰਿਟੋਰੀਆ ਵਿੱਚ ਵਿਸ਼ੇਸ਼ ਵਪਾਰਕ ਅਪਰਾਧ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਕੇਸ ਦੀ ਅਗਲੀ ਸੁਣਵਾਈ 26 ਫਰਵਰੀ 2025 ਨੂੰ ਤੈਅ ਕੀਤੀ ਗਈ ਹੈ।
ਗੁਲਾਮ ਬੋਦੀ ਦਾ ਨਾਂ ਵੀ ਸਾਹਮਣੇ ਆਇਆ
ਜਾਂਚ ਤੋਂ ਪਤਾ ਲੱਗਾ ਹੈ ਕਿ ਗੁਲਾਮ ਬੋਦੀ ਨੇ ਕਈ ਖਿਡਾਰੀਆਂ ਨਾਲ ਸੰਪਰਕ ਕਰਕੇ ਤਿੰਨ ਘਰੇਲੂ ਟੀ-20 ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਭਾਰਤੀ ਸੱਟੇਬਾਜ਼ਾਂ ਦੇ ਨਾਲ ਇਸ ਸਾਜ਼ਿਸ਼ ਦਾ ਹਿੱਸਾ ਸੀ। ਬੋਦੀ ਨੂੰ 2018 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2019 ਵਿੱਚ ਅੱਠ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਨ੍ਹਾਂ ਤਿੰਨਾਂ ਕ੍ਰਿਕਟਰਾਂ ਦਾ ਕ੍ਰਿਕਟ ਕਰੀਅਰ
ਗ੍ਰਿਫਤਾਰ ਕੀਤੇ ਗਏ ਤਿੰਨ ਖਿਡਾਰੀਆਂ 'ਚੋਂ ਸਿਰਫ ਲੋਨਾਵੋ ਸੋਟੋਬੇ ਹੀ ਦੱਖਣੀ ਅਫਰੀਕਾ ਦੀ ਰਾਸ਼ਟਰੀ ਟੀਮ ਦਾ ਹਿੱਸਾ ਰਿਹਾ ਹੈ। ਉਨ੍ਹਾਂ ਨੇ 5 ਟੈਸਟ, 61 ਵਨਡੇ ਅਤੇ 23 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ 2014 ਟੀ-20 ਵਿਸ਼ਵ ਕੱਪ ਵਿੱਚ ਸੀ। ਜਦੋਂ ਕਿ, ਥਾਮੀ ਸੋਲੇਕਿਲ ਅਤੇ ਅਥੀ ਮਬਾਲਾਤੀ ਦਾ ਕਰੀਅਰ ਪਹਿਲੀ ਸ਼੍ਰੇਣੀ ਅਤੇ ਲਿਸਟ ਏ ਕ੍ਰਿਕਟ ਤੱਕ ਸੀਮਿਤ ਸੀ।
ਹਾਰਦਿਕ ਪੰਡਯਾ ਦਾ ਮੁਸ਼ਤਾਕ ਅਲੀ ਟਰਾਫੀ 'ਚ ਤੂਫਾਨੀ ਪ੍ਰਦਰਸ਼ਨ ਜਾਰੀ, ਤ੍ਰਿਪੁਰਾ ਦੇ ਯੁਵਾ ਸਪਿਨਰ ਦਾ ਕੀਤਾ ਅਜਿਹਾ ਬੁਰਾ ਹਾਲ
NEXT STORY