ਦੋਹਾ— ਸਟਾਰ ਫਰਾਟਾ ਦੌੜਾਕ ਦੂਤੀ ਚੰਦ ਨੇ 23ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਐਤਵਾਰ 100 ਮੀਟਰ ਦੀ ਹੀਟ 'ਚ 11.28 ਸੈਕੰਡ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾ ਦਿੱਤਾ। ਦੂਤੀ ਨੇ 11.28 ਸੈਕੰਡ ਦਾ ਸਮਾਂ ਲੈ ਕੇ ਪਿਛਲੇ ਸਾਲ ਗੁਹਾਟੀ 'ਚ ਬਣਾਏ 11.29 ਸੈਕੰਡ ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ।
ਮਹਿਲਾਵਾਂ ਦੀ 400 ਮੀਟਰ ਪ੍ਰਤੀਯੋਗਿਤਾ ਵਿਚ ਇਕ ਹੋਰ ਭਾਰਤੀ ਐੱਮ. ਆਰ. ਪੂਵਮਾ ਨੇ 52.46 ਸੈਕੰਡ ਦਾ ਸਮਾਂ ਲੈ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਮੁਹੰਮਦ ਅਨਸ ਨੇ ਪੁਰਸ਼ 400 ਮੀਟਰ ਦੌੜ ਵਿਚ 46.36 ਸੈਕੰਡ ਦਾ ਸਮਾਂ ਲੈ ਕੇ ਆਪਣੀ ਹੀਟ 'ਚ ਤੀਜਾ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ 'ਚ ਜਗ੍ਹਾ ਬਣਾਈ। ਅਰੋਕੀਆ ਰਾਜੀਵ ਨੇ ਵੀ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਉਸ ਨੇ 46.25 ਸੈਕੰਡ ਦਾ ਸਮਾਂ ਲੈ ਕੇ ਆਪਣੀ ਹੀਟ ਜਿੱਤੀ, ਹਾਲਾਂਕਿ 200 ਮੀਟਰ ਤਕ ਉਹ ਪੰਜਵੇਂ ਸਥਾਨ 'ਤੇ ਸੀ।
ਕਮਰ ਦਰਦ ਕਾਰਨ 400 ਮੀਟਰ ਦੀ ਰੇਸ ਪੂਰੀ ਨਹੀਂ ਕਰ ਸਕੀ ਹਿਮਾ
NEXT STORY