ਜਲੰਧਰ— ਫੀਫਾ ਵਿਸ਼ਵ ਕੱਪ ਦੇ ਦੌਰਾਨ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਸ ਨੇ ਫੁੱਟਬਾਲ ਫੈਂਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਕਈ ਨਵੀਂ ਚੀਜ਼ਾਂ ਦੀ ਸ਼ੁਰੂਆਤ ਹੋਈ ਤਾਂ ਕਈਆਂ ਨੇ ਹੈਰਾਨ ਕਰ ਦਿੱਤਾ। ਵਿਸ਼ਵ ਕੱਪ ਦੇ ਦੌਰਾਨ ਵਿਸ਼ਵ ਮੀਡੀਆ ਦਾ ਸਭ ਤੋਂ ਜ਼ਿਆਦਾ ਧਿਆਨ ਜਾਪਾਨੀ ਖਿਡਾਰੀਆਂ ਨੇ ਖਿੱਚਿਆ। ਪਹਿਲਾਂ ਤਾਂ ਜਾਪਾਨ ਨੇ ਪਹਿਲੀ ਵਾਰ ਪ੍ਰੀ-ਕੁਆਟਰਫਾਈਨਲ 'ਚ ਜਗ੍ਹਾਂ ਬਣਾਈ। ਫਿਰ ਆਪਣੇ ਰਵੱਈਏ ਨਾਲ ਸਭ ਦਾ ਦਿਲ ਜਿੱਤ ਲਿਆ।
ਈਰਾਨ 'ਚ ਮਹਿਲਾਵਾਂ ਨੂੰ ਮਿਲੀ ਮੈਚ ਦੇਖਣ ਦੀ ਆਜ਼ਾਦੀ
ਇਹ ਫੀਫਾ ਵਿਸ਼ਵ ਹੀ ਨਹੀਂ ਬਲਕਿ ਦੁਨੀਆ ਭਰ ਲਈ ਵੱਡੀ ਉਪਲੱਬਧੀ ਕਹੀ ਜਾ ਸਕਦੀ ਹੈ। ਪਹਿਲੀ ਵਾਰ ਈਰਾਨ 'ਚ ਮਹਿਲਾਵਾਂ ਨੂੰ ਪੁਰਸ਼ਾਂ ਨਾਲ ਮੈਚ ਦੇਖਣ ਦੀ ਆਜ਼ਾਦੀ ਦਿੱਤੀ ਗਈ। ਇਸ ਫੈਸਲੇ ਨਾਲ ਈਰਾਨ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ। ਜ਼ਿਕਰਯੋਗ ਹੈ ਕਿ ਧਾਰਮਿਕ ਕੱਟੜਤਾ ਲਈ ਦੁਨੀਆ ਭਰ 'ਚ ਮਸ਼ਹੂਰ ਈਰਾਨ ਨੇ ਮਹਿਲਾਵਾਂ 'ਤੇ ਸਟੇਡੀਅਮ 'ਚ ਜਾ ਕੇ ਮੈਚ ਦੇਖਣ 'ਤੇ ਪਾਬੰਦੀ ਲਗਾਈ ਸੀ।
ਜਾਪਾਨੀਆਂ ਨੇ ਜਿੱਤਿਆ ਦਿਲ
ਜਾਪਾਨ ਦੇ ਖਿਡਾਰੀਆਂ ਨੇ ਵਿਸ਼ਵ ਕੱਪ 'ਚ ਚੱਲਦੇ ਉਲਟਫੇਰ ਦੇ ਦੌਰੇ ਨੂੰ ਜਾਰੀ ਰੱਖਦੇ ਹੋਏ ਕੋਲੰਬੀਆ ਨੂੰ ਪਹਿਲੇ ਹੀ ਮੈਚ 'ਚ 2-1 ਨਾਲ ਹਰਾ ਦਿੱਤਾ ਸੀ। ਮਜ਼ਬੂਤ ਡਿਫੈਂਸ ਤੇ ਟੇਕਲ ਦੀ ਵਧੀਆ ਉਦਾਹਰਨ ਦਿੰਦੇ ਹੋਏ ਜਾਪਾਨੀ ਖਿਡਾਰੀਆਂ ਨੇ ਆਪਣੇ ਰਵੱਈਏ ਨਾਲ ਵੀ ਫੈਂਸ ਦਾ ਦਿਲ ਜਿੱਤਿਆ। ਸਟੇਡੀਅਮ 'ਚ ਮੌਜੂਦ ਜਾਪਾਨ ਦੇ ਫੈਂਸ ਨੇ ਹਰ ਮੈਚ ਖਤਮ ਹੋਣ ਤੋਂ ਬਾਅਦ ਸਟੇਡੀਅਮ 'ਚ ਸਫਾਈ ਕਰ ਨਵੀਂ ਮਿਸਾਲ ਪੈਦਾ ਕੀਤੀ। ਜਾਪਾਨੀ ਖਿਡਾਰੀਆਂ ਨੇ ਵੀ ਆਪਣੇ ਫੈਂਸ ਦੀ ਤਰ੍ਹਾਂ ਬੈਲਜੀਅਮ ਖਿਲਾਫ ਮਹੱਤਵਪੂਰਨ ਮੈਚ 'ਚ ਹਾਰ ਤੋਂ ਬਾਅਦ ਆਪਣਾ ਲਾਕਰ ਰੂਮ ਪੂਰੀ ਤਰ੍ਹਾਂ ਸਾਫ ਕੀਤਾ। ਫਿਰ ਉੱਥੇ ਅਲਮਾਰੀ 'ਚ 'ਥੈਂਕ ਯੂ' ਦੀ ਚਿੱਠੀ ਵੀ ਰੱਖ ਕੇ ਗਏ। ਸੇਨੇਗਲ ਤੇ ਮੋਰਕਾ ਦੇ ਫੈਂਸ ਨੇ ਵੀ ਜਾਪਾਨੀ ਫੈਂਸ ਦੇ ਬਰਾਬਰ ਸਟੇਡੀਅਮ 'ਚ ਸਫਾਈ ਕੀਤੀ ਸੀ।
ਸਟੇਡੀਅਮ 'ਚ ਸੀ 18 ਤੇ 88 ਨੰਬਰ ਦੀ ਜਰਸੀ 'ਤੇ ਪਾਬੰਦੀ
ਰੂਸ ਦੇ ਸਟੇਡੀਅਮ 'ਚ ਇਸ ਵਾਰ 18 ਤੇ 88 ਪਾਉਣ 'ਤੇ ਪਾਬੰਦੀ ਲਗਾਈ ਸੀ। ਇਸ ਸਬੰਧੀ ਰਸ਼ੀਅਨ ਪੁਲਸ ਨੂੰ ਇਕ ਸੀਕ੍ਰੇਟ ਕੋਡ ਬੁੱਕ ਵੀ ਦਿੱਤੀ ਗਈ ਸੀ ਜਿਸ 'ਚ ਦੁਨੀਆ ਭਰ ਦੇ ਵਿਰੋਧੀ ਗਰੁੱਪਾਂ ਦੇ ਸਿੰਬਲ ਹਨ। ਸਟੇਡੀਅਮ 'ਚ ਦਰਸ਼ਕਾਂ ਵਲੋਂ 18 ਨੰਬਰ ਦੀ ਜਰਸੀ ਪਾਉਣ 'ਤੇ ਪਾਬੰਦੀ ਹੈ। ਇਸ ਨੂੰ ਅੰਗਰੇਜ਼ੀ ਦੇ ਪਹਿਲ 'ਤੇ 8 ਅੱਖਰ ਮਤਲਬ 'ਏ' ਤੇ 'ਐੱਚ' (ਏਡੋਲਫ ਹਿਟਲਰ) ਸਮਝਿਆ ਜਾਂਦਾ ਹੈ। ਇਸ ਤਰ੍ਹਾਂ 88 ਨੰਬਰ ਨੂੰ ਵੀ 'ਹੇਲ ਹਿਟਲਰ' ਦੇ ਰੂਪ 'ਚ ਦੇਖਿਆ ਜਾਂਦਾ ਹੈ।
ਦੇਸੀ ਚਾਹ ਹੋਈ ਮਸ਼ਹੂਰ
ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਮੇਸੀ ਤੇ ਊਰਗਵੇ ਦੇ ਸੁਆਰੇਜ ਦੇਸੀ ਚਾਹ ਪੀਂਦੇ ਨਜ਼ਰ ਆਏ। ਦੇਖਦੇ-ਦੇਖਦੇ ਇਹ ਦੇਸੀ ਚਾਹ ਵਿਸ਼ਵ ਭਰ 'ਚ ਹਿੱਟ ਹੋ ਗਈ। ਰੂਸ 'ਚ ਉੱਥੇ ਦੇਸੀ ਚਾਹ ਨਾਲ ਮਹਿਮਾਨ ਦਾ ਸਵਾਗਤ ਕਰਦੇ ਹਨ। ਮਿੰਟ ਤੋਂ ਬਣੀ ਇਸ ਚਾਹ 'ਚ ਜੜੀ-ਬੂਟੀਆਂ ਦਾ ਵਰਤੋਂ ਹੁੰਦੀ ਹੈ। ਇਹ ਠੰਢੀ ਹੁੰਦੀ ਹੈ।
ਫਰਾਂਸ ਟੀਮ ਜਿਸ ਹੋਟਲ 'ਚ ਰੁਕੀ ਸੀ। ਉੱਥੇ ਅਲਸਵੇਰੇ ਅਲਾਰਮ ਵੱਜ ਗਿਆ। ਆਨਨ-ਫਾਨਨ 'ਚ ਪੂਰੀ ਟੀਮ ਨੂੰ ਹੋਟਲ ਤੋਂ ਬਾਹਰ ਆਉਣਾ ਪਿਆ। ਇਸ ਕਾਰਨ ਫਰਾਂਸ ਟੀਮ ਸੌਂ ਵੀ ਨਹੀਂ ਸਕੀ। ਜ਼ਿਕਰਯੋਗ ਹੈ ਕਿ ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਫਰਾਂਸ ਦਾ ਮਹੱਤਵਪੂਰਨ ਮੈਚ ਸੀ। ਹਾਲਾਂਕਿ ਫਰਾਂਸ ਖਿਡਾਰੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਕਰ ਮੈਚ ਜਿੱਤ ਲਿਆ।
ਵਿਸ਼ਵ ਕੱਪ ਕੁਆਲੀਫੀਕੇਸ਼ਨ ਦੌਰ 'ਚ ਅਭਿਸ਼ੇਕ ਅਤੇ ਦੀਪਿਕਾ ਨੌਵੇ ਸਥਾਨ 'ਤੇ ਰਹੇ
NEXT STORY