ਮੈਡ੍ਰਿਡ : ਸਪੈਨਿਸ਼ ਸੈਕਿੰਡ ਡਿਵੀਜ਼ਨ ਫੁੱਟਬਾਲ ਮੈਚ ਦੌਰਾਨ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਗੋਲਕੀਪਰ ਨਾਲ ਹੋਈ ਜ਼ੋਰਦਾਰ ਟੱਕਰ ਵਿੱਚ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਟੈਨੇਰਿਫ਼ ਕਲੱਬ ਦੇ 30 ਸਾਲਾ ਸਟ੍ਰਾਈਕਰ ਹੇਸੁਸ ਡੀ ਮਿਗੁਏਲ ਦੀ ਮੌਤ ਹੋ ਗਈ। ਕਲੱਬ ਨੇ ਮੰਗਲਵਾਰ, 3 ਨਵੰਬਰ 2026 ਨੂੰ ਅਧਿਕਾਰਤ ਬਿਆਨ ਜਾਰੀ ਕਰਕੇ ਖਿਡਾਰੀ ਹੇਸੁਸ ਡੀ ਮਿਗੁਏਲ ਅਲਾਮੇਡਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ।
ਇਹ ਹਾਦਸਾ ਟੈਨੇਰਿਫ਼ ਅਤੇ ਐੱਫ.ਸੀ. ਅੰਡੋਰਾ (FC Andorra) ਵਿਚਾਲੇ ਖੇਡੇ ਜਾ ਰਹੇ ਮੈਚ ਦੇ ਅੰਤਿਮ ਹਿੱਸੇ ਦੌਰਾਨ ਵਾਪਰਿਆ। ਮੈਦਾਨ ਦੇ ਵਿਚਕਾਰ ਗੋਲ ਪੋਸਟ ਤੋਂ ਅੱਗੇ ਆਏ ਐੱਫ.ਸੀ. ਅੰਡੋਰਾ ਦੇ ਗੋਲਕੀਪਰ ਹੇਸੁਸ ਓਵੋਨੋ ਨਾਲ ਡੀ ਮਿਗੁਏਲ ਦੀ ਟੱਕਰ ਹੋ ਗਈ। ਇਸ ਖ਼ਤਰਨਾਕ ਹਾਦਸੇ ਤੋਂ ਬਾਅਦ ਮੈਚ ਨੂੰ ਵਿਚਾਲੇ ਹੀ ਰੱਦ ਕਰ ਦਿੱਤਾ ਗਿਆ।

ਰਿਪੋਰਟਾਂ ਅਨੁਸਾਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਂਦੇ ਸਮੇਂ ਡੀ ਮਿਗੁਏਲ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ। ਟੈਨੇਰਿਫ਼ ਕਲੱਬ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵੱਡੇ ਦਰਦ ਨੂੰ ਘਟਾਉਣ ਲਈ ਕੋਈ ਸ਼ਬਦ ਨਹੀਂ ਹਨ ਅਤੇ ਉਨ੍ਹਾਂ ਦੀਆਂ ਸੰਵੇਦਨਾਵਾਂ ਖਿਡਾਰੀ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨਾਲ ਹਨ।
ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ
NEXT STORY