ਜਲੰਧਰ— ਡਬਲਿਊ.ਡਬਲਿਊ.ਈ. ਸਟਾਰ ਟਾਈ ਡਿਲਰਰ ਮੈਚ ਦੌਰਾਨ ਆਪਣਾ ਖੱਬਾ ਹੱਥ ਟੁੱਟਣ ਕਾਰਨ ਸ਼ਿਨਸੂਕੇ ਨਾਕਾਮੁਰਾ ਤੋਂ ਯੂਨਾਈਟਿਡ ਸਟੇਟ ਟਾਈਟਲ ਹਾਰ ਗਏ ਹਨ। 37 ਸਾਲ ਦੇ ਡਿਲਰਰ ਜਿਨ੍ਹਾਂ ਦਾ ਅਸਲੀ ਨਾਂ ਰੋਨਾਲਡ ਵਿਲੀਅਮ ਅਰਨੀਲ ਹੈ, ਨੂੰ ਮੰਡੇ ਨਾਈਟ ਸ਼ੋਅ ਦੇ ਦੌਰਾਨ ਸੱਟ ਲਗ ਗਈ। ਕੈਨੇਡਾ ਦੇ ਡਿਲਰਰ ਹੁਣ ਬਰਮਿੰਘਮ 'ਚ ਆਪਣੇ ਹੱਥ ਦੀ ਸਰਜਰੀ ਕਰਵਾਉਣਗੇ। ਉਨ੍ਹਾਂ ਸੱਟ ਦੇ ਬਾਅਦ ਆਪਣੇ ਟਵਿੱਟਰ ਹੈਂਡਲਰ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਹੈਲੋ ਦੋਸਤੋ, ਮੈਂ ਤੁਹਾਡੇ ਵੱਲੋਂ ਭੇਜੀਆਂ ਗਈਆਂ ਸ਼ੁੱਭਕਾਮਨਾਵਾਂ ਲਈ ਸ਼ੁੱਕਰੀਆ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਨਾਲ ਦੁਰਘਟਨਾ ਹੋਈ ਹੈ। ਉਮੀਦ ਹੈ ਕਿ ਇਹ ਜ਼ਿਆਦਾ ਗੰਭੀਰ ਨਹੀਂ ਹੈ। ਹਾਂ, ਮੈਨੂੰ ਸਰਜਰੀ ਦੀ ਉਮੀਦ ਹੈ। ਪਰ ਇਹ ਕਿੱਥੇ ਹੋਵੇਗੀ ਇਸ ਦੀ ਅਜੇ ਜਾਣਕਾਰੀ ਨਹੀਂ ਦੇ ਸਕਾਂਗਾ। ਡਬਲਿਊ.ਡਬਲਿਊ.ਈ. ਮੈਡੀਕਲ ਸਟਾਫ ਦਾ ਸ਼ੁੱਕਰੀਆ ਅਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਛੇਤੀ ਐਕਸ਼ਨ ਲਿਆ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਸਪੋਰਟ ਦੇ ਲਈ ਵੀ ਸ਼ੁੱਕਰੀਆ ਅਦਾ ਕਰਦਾ ਹਾਂ। ਉਮੀਦ ਹੈ ਕਿ ਮੈਂ ਛੇਤੀ ਪਰਤਾਂਗਾ।

ਟਾਟਾ ਓਪਨ ਮਹਾਰਾਸ਼ਟਰ 'ਚ ਫਿਰ ਦਿਸਣਗੇ ਸਟਾਰ ਖਿਡਾਰੀ ਕੇਵਿਨ ਐਂਡਰਸਨ
NEXT STORY