ਮੁੰਬਈ : ਮਹਿਲਾ ਪ੍ਰੀਮੀਅਰ ਲੀਗ (WPL) ਦਾ ਪੰਜਵਾਂ ਸੀਜ਼ਨ 14 ਜਨਵਰੀ ਤੋਂ 7 ਫਰਵਰੀ 2027 ਤੱਕ ਵਡੋਦਰਾ ਅਤੇ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੁਆਰਾ ਜਾਰੀ ਸ਼ਡਿਊਲ ਅਨੁਸਾਰ ਦੋਵੇਂ ਸ਼ਹਿਰ 11-11 ਮੈਚਾਂ ਦੀ ਮੇਜ਼ਬਾਨੀ ਕਰਨਗੇ।
ਟੂਰਨਾਮੈਂਟ ਦਾ ਉਦਘਾਟਨੀ ਮੈਚ 14 ਜਨਵਰੀ ਨੂੰ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਵਡੋਦਰਾ ਵਿੱਚ ਮੈਚ ਨਵੇਂ ਬੀ.ਸੀ.ਏ. (BCA) ਸਟੇਡੀਅਮ ਕੋਟਾਂਬੀ ਵਿਖੇ 24 ਜਨਵਰੀ ਤੱਕ ਖੇਡੇ ਜਾਣਗੇ।
ਇਸ ਤੋਂ ਬਾਅਦ 26 ਜਨਵਰੀ ਤੋਂ ਬਾਕੀ ਮੈਚ ਮੁੰਬਈ ਦੇ ਬ੍ਰੇਬੌਰਨ ਸਟੇਡੀਅਮ ਵਿੱਚ ਹੋਣਗੇ। ਲੀਗ ਗੇੜ 3 ਫਰਵਰੀ ਤੱਕ ਚੱਲੇਗਾ, ਜਦਕਿ ਐਲੀਮੀਨੇਟਰ ਮੈਚ 5 ਫਰਵਰੀ ਅਤੇ ਫਾਈਨਲ ਮੁਕਾਬਲਾ 7 ਫਰਵਰੀ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ।
WTA ਦੇ ਕੁਆਰਟਰ ਫਾਈਨਲ 'ਚ ਪਹੁੰਚੀ ਮਾਇਆ ਦਾ ਟੀਚਾ ਖੇਡ 'ਤੇ ਧਿਆਨ ਕੇਂਦਰਿਤ ਰੱਖਣਾ
NEXT STORY