ਸਪੋਰਟਸ ਡੈਸਕ- ਚੋਟੀ ਦੀ ਟੈਨਿਸ ਖਿਡਾਰੀ ਤੇ 7 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਸ ਨੂੰ ਅਗਲੇ ਮਹੀਨੇ ਹੋਣ ਵਾਲੇ ਨੈਸ਼ਨਲ ਬੈਂਕ ਓਪਨ ਦੇ ਮੁੱਖ ਡਰਾਅ 'ਚ ਵਾਈਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਵੀਨਸ 2019 ਦੇ ਬਾਅਦ ਪਹਿਲੀ ਵਾਰ ਟੋਰੰਟੋ 'ਚ ਖੇਡੇਗੀ ਤੇ ਅਗਸਤ 2021 ਦੇ ਬਾਅਦ ਪਹਿਲੀ ਵਾਰ ਡਬਲਯੂ. ਟੀ. ਏ. ਟੂਰ 'ਚ ਸਿੰਗਲ 'ਚ ਵਾਪਸੀ ਕਰੇਗੀ।
ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ 5 ਵਾਰ ਦੀ ਵਿੰਬਲਡਨ ਚੈਂਪੀਅਨ ਆਖ਼ਰੀ ਵਾਰ ਇਸ ਮਹੀਨੇ ਦੀ ਸ਼ੁਰੂਆਤ 'ਚ ਵਿੰਬਲਡਨ 'ਚ ਮਿਕਸਡ ਡਬਲਜ਼ 'ਚ ਖੇਡੀ ਸੀ ਜਿੱਥੇ ਉਨ੍ਹਾਂ ਨੇ ਬ੍ਰਿਟੇਨ ਦੀ ਜੇਮੀ ਮੱਰੇ ਦੇ ਨਾਲ ਜੋੜੀ ਬਣਾਈ ਸੀ। ਵੀਨਸ 41 ਵਾਰ ਦੀ ਡਬਲਯੂ. ਟੀ. ਏ. ਸਿੰਗਲ ਚੈਂਪੀਅਨ ਤੇ ਓਲੰਪਿਕ ਤਮਗ਼ਾ ਜੇਤੂ ਹੈ। ਉਸ ਦੀ ਭੈਣ ਸੇਰੇਨਾ ਵਿਲੀਅਮਸ ਟੋਰੰਟੋ ਓਪਨ ਦੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅਧਿਕਾਰਤ ਡਰਾਅ 'ਚ ਸ਼ਾਮਲ ਸੀ।
ਨੋ ਕੇਸਲਿੰਗ ਵਰਲਡ ਮਾਸਟਰ ਸ਼ਤਰੰਜ - ਵਿਸ਼ਵਨਾਥਨ ਆਨੰਦ ਦੀ ਬੜ੍ਹਤ ਬਰਕਰਾਰ
NEXT STORY