ਨਵੀਂ ਦਿੱਲੀ (ਬਿਊਰੋ)— ਕ੍ਰਿਸਟੀਆਨੋ ਰੋਨਾਲਡੋ ਨੇ ਇਸ ਵਾਰ ਕੁਝ ਅਜਿਹਾ ਕੀਤਾ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕ੍ਰਿਸਟੀਆਨੋ ਰੋਨਾਲਡੋ ਨੇ ਬਾਈਸਾਈਕਲ ਕਿਕ ਮਾਰ ਕੇ ਗੋਲ ਦਾਗਿਆ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਰੀਆਲ ਮੈਡ੍ਰਿਡ ਵਲੋਂ ਖੇਡਦੇ ਹੋਏ ਉਨ੍ਹਾਂ ਨੇ ਇਹ ਕਾਰਨਾਮਾ ਕੀਤਾ। ਇਸ ਗੋਲ ਦੀ ਵਜ੍ਹਾ ਨਾਲ ਕੁਆਟਰ ਫਾਈਨਲ ਵਿਚ ਜੁਵੈਂਟਸ ਨੂੰ 3-0 ਨਾਲ ਹਰਾ ਦਿੱਤਾ। ਰੋਨਾਲਡੋ ਨੇ 10 ਮੈਚਾਂ ਵਿਚ ਲਗਾਤਾਰ ਗੋਲ ਦਾਗੇ ਹਨ। ਅਜਿਹਾ ਕਰਨ ਵਾਲੇ ਰੋਨਾਲਡੋ ਪਹਿਲੇ ਸ਼ਖਸ ਬਣ ਗਏ ਹਨ। ਮੈਚ ਵਿਚ ਉਨ੍ਹਾਂ ਨੇ ਪਹਿਲਾ ਗੋਲ ਤੀਸਰੇ ਮਿੰਟ ਵਿਚ ਕੀਤਾ ਅਤੇ ਦੂਜਾ ਗੋਲ ਆਖਰ ਵਿਚ ਕੀਤਾ। ਇਸ ਵਾਰ ਦੀ ਲੀਗ ਵਿੱਚ ਉਨ੍ਹਾਂ ਦੇ 14 ਗੋਲ ਹੋ ਚੁੱਕੇ ਹਨ।
ਹੁਣ ਰੀਆਲ ਮੈਡ੍ਰਿਡ ਸੈਮੀਫਾਈਨਲ ਵਿਚ ਪਹੁੰਚ ਚੁੱਕਿਆ ਹੈ। ਇਸ ਗੋਲ ਨੂੰ ਵੇਖ ਕੇ ਰੀਆਲ ਮੈਡ੍ਰਿਡ ਦੇ ਕੋਚ ਜਿਨੇਦਿਨ ਜਿਦਾਨ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ- ਇਹ ਫੁੱਟਬਾਲ ਇਤਿਹਾਸ ਦਾ ਸਭ ਤੋਂ ਖੂਬਸੂਰਤ ਗੋਲ ਹੈ। ਗੋਲ ਹੁੰਦੇ ਹੀ ਸਾਰੇ ਫੈਂਸ ਹੈਰਾਨ ਰਹਿ ਗਏ।
ਸਾਰੇ ਇੰਜੁਆਏ ਕਰਨ ਲੱਗੇ। ਜਿਸਦੇ ਬਾਅਦ ਰੋਨਾਲਡੋ ਨੇ ਸਾਰਿਆਂ ਦਾ ਸ਼ੁਕਰਾਨਾ ਕੀਤਾ। ਦੱਸ ਦਈਏ, ਕਿ ਬਾਈਸਾਈਕਲ ਕਿੱਕ ਕਾਫ਼ੀ ਮੁਸ਼ਕਲ ਹੁੰਦੀ ਹੈ। ਇਸਨੂੰ ਬਹੁਤ ਘੱਟ ਹੀ ਲੋਕ ਕਰ ਸਕਦੇ ਹਨ।
ਇਸ ਖਿਡਾਰਨ ਨੇ ਸ਼ਾਟਪੁਟ ਜਾਂ ਚੱਕੇ ਤੋਂ ਨਹੀਂ, ਨਾਰੀਅਲ ਨਾਲ ਕੀਤਾ ਅਭਿਆਸ
NEXT STORY