ਨਵੀਂ ਦਿੱਲੀ— ਹਾਲ ਹੀ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੀ.ਸੀ.ਸੀ.ਆਈ. ਤੋਂ ਮੰਗ ਕੀਤੀ ਸੀ ਕਿ ਖਿਡਾਰੀਆਂ ਦੀਆਂ ਪਤਨੀਆਂ ਜਾਂ ਗਰਲਫ੍ਰੈਂਡ ਦੌਰੇ 'ਤੇ ਟੀਮ ਦੇ ਨਾਲ ਰਹਿ ਸਕਣ। ਇਸ 'ਤੇ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਜਵਾਬ ਦਿੱਤਾ ਹੈ ਕਿ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਦਕਿ ਅਜੇ ਉਨ੍ਹਾਂ ਨੂੰ ਹੋਰ ਸਮੇਂ ਦੀ ਅਤੇ ਰਾਏ ਦੀ ਜ਼ਰੂਰਤ ਹੈ।
ਬੀਤੇ ਦਿਨ ਹੀ ਮੀਡੀਆ ਰਿਪੋਰਟਸ 'ਚ ਅਜਿਹੀਆਂ ਖਬਰਾਂ ਸਨ ਕਿ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਖਿਡਾਰੀਆਂ ਦੀਆਂ ਪਤਨੀਆਂ ਅਤੇ ਗਰਲਫ੍ਰੈਂਡਸ ਦੌਰੇ ਦੇ ਸ਼ੁਰੂਆਤੀ 10 ਦਿਨਾਂ ਦੇ ਬਾਅਦ ਟੀਮ ਦੇ ਨਾਲ ਜਦੋਂ ਤੱਕ ਚਾਹੇ ਉਦੋਂ ਤੱਕ ਰਹਿ ਸਕਦੀਆਂ ਹਨ। ਹਾਲਾਂਕਿ ਹੁਣ ਇਸ 'ਤੇ ਖ਼ੁਦ ਸੀ.ਓ.ਏ. ਦੀ ਮੈਂਬਰ ਡਾਇਨਾ ਇਡੁਲਜੀ ਨੇ ਸਾਫ ਕੀਤਾ ਹੈ ਕਿ ਇਹ ਸਭ ਸਿਰਫ ਅਫਵਾਹਾਂ ਹਨ। ਡਾਇਨਾ ਨੇ ਪੱਤਰਕਾਰਾਂ ਨੂੰ ਕਿਹਾ, ''ਇਸ 'ਤੇ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਜੇ ਕੁਝ ਹੋਰ ਧਿਰਾਂ ਤੋਂ ਵਿਚਾਰ ਲਏ ਜਾਣਗੇ ਜਿਸ 'ਚ ਕੁਝ ਹੋਰ ਸਮਾਂ ਲਗ ਸਕਦਾ ਹੈ। ਇਧਰ-ਉੱਧਰ ਫੈਲ ਰਹੀਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਸਿਰਫ ਅਫਵਾਹਾਂ ਹਨ।''
ਰੋਹਿਤ ਸ਼ਰਮਾ ਨੇ ਫੜਿਆ ਕੈਚ, ਬੱਲੇਬਾਜ਼ ਨੇ ਮੈਦਾਨ 'ਚੋਂ ਬਾਹਰ ਜਾਣ ਤੋਂ ਕੀਤਾ ਇਨਕਾਰ
NEXT STORY