ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਵਿਰੋਟ ਕੋਹਲੀ ਨੇ ਇੰਗਲੈਂਡ ਦੌਰੇ 'ਚ ਸ਼ਾਨਦਾਰ ਕ੍ਰਿਕਟ ਖੇਡਣ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਇੱਥੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਕੋਹਲੀ ਨੇ ਕਿਹਾ ਕਿ ਉਹ 100 ਫੀਸਦੀ ਫਿਟ ਹੈ ਅਤੇ ਪੂਰੇ ਸੀਰੀਜ਼ ਦੇ ਦੌਰਾਨ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਭਾਰਤੀ ਕਪਤਾਨ ਨੇ ਇਸ ਮੁਸ਼ਕਲ ਦੌਰ ਦੇ ਲਈ ਆਪਣੇ ਗੇਂਦਬਾਜ਼ਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਦੌਰੇ 'ਚ ਗੇਂਦਬਾਜ਼ ਟੈਸਟ 'ਚ 20 ਵਿਕਟ ਜ਼ਰੂਰ ਲੈਣਗੇ।
ਇੰਗਲੈਂਡ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਕੋਚ ਰਵੀ ਸ਼ਾਸਤਰੀ ਅਤੇ ਕੋਹਲੀ ਨੇ ਪ੍ਰੈੱਸ ਕਾਨਫਰੈਂਸ 'ਚ ਆਪਣੀ ਰਣਨੀਤੀ ਦਾ ਵੀ ਖੁਲਾਸਾ ਕੀਤਾ। ਕੋਹਲੀ ਨੇ ਕਿਹਾ ਕਿ ਉਹ ਇਸ ਦੌਰੇ 'ਚ ਵੀ ਦੱਖਣੀ ਅਫਰੀਕਾ ਦੀ ਤਰ੍ਹਾਂ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਣਗੇ ਅਤੇ ਟੀਮ ਅਫਰੀਕੀ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਣਗੇ। ' ਸਾਡੇ ਗੇਂਦਬਾਜ਼ ਟੈਸਟ 'ਚ 20 ਵਿਕਟ ਝਟਕਾ ਸਕਦੇ ਹਨ।' ਆਪਣੀ ਫਿਟਨੇਸ 'ਤੇ ਕੋਹਲੀ ਨੇ ਕਿਹਾ,' ਮੈਂ ਪੂਰੀ ਤਰ੍ਹਾਂ ਫਿਟ ਹਾਂ। ਮੇਰੀ ਗਰਦਨ ਠੀਕ ਹੈ। ਪੂਰੇ ਦਿਨ 'ਚ 6-7 ਸੇਸ਼ਨ ਦਾ ਅਭਿਆਸ ਕਰ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਮੇਰੇ ਲਈ ਬਹੁਤ ਸਹੀ ਹੈ।'
-ਯੋ-ਯੋ ਟੈਸਟ 'ਤੇ ਕੀ ਬੋਲੇ ਕੋਚ ਸ਼ਾਸਤਰੀ
ਯੋ-ਯੋ ਟੈਸਟ ਨੂੰ ਲੈ ਕੇ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ, ' ਯੋ-ਯੋ ਟੈਸਟ ਇੱਥੇ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਹੈ। ਜੇਕਰ ਤੁਸੀਂ ਉਸਨੂੰ ਪਾਸ ਕਰਦੇ ਹੋ ਤਾਂ ਠੀਕ ਹੈ ਜੇਕਰ ਨਹੀਂ ਕਰ ਪਾਉਂਦੇ ਤਾਂ ਤੁਸੀਂ ਟੀਮ 'ਚੋਂ ਬਾਹਰ ਜਾ ਸਕਦੇ ਹੋ। ਗਲਤੀ ਦੇ ਲਈ ਕੋਈ ਜਗ੍ਹਾ ਨਹੀਂ ਹੈ। ਕੈਪਟਨ ਅੱਗੇ ਆ ਕੇ ਟੀਮ ਦੀ ਅਗਵਾਈ ਕਰ ਰਹੇ ਹਨ।' ਇੰਗਲੈਂਡ 'ਚ ਸਵਿੰਗ ਦੇ ਸਵਾਲ 'ਤੇ ਕੋਹਲੀ ਨੇ ਕਿਹਾ,' ਸਵਿੰਗ ਸਭ ਨੂੰ ਪਰੇਸ਼ਾਨ ਕਰਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਡੇ ਗੇਂਦਬਾਜ਼ ਵੀ ਸਵਿੰਗ ਵਾਲੀਆਂ ਵਿਕਟਾਂ 'ਤੇ ਵਿਕਟ ਨਹੀਂ ਝਟਕਾ ਪਾਉਂਦੇ। ਅਸੀਂ ਇੰਗਲੈਂਡ ਦੀ ਕੰਡੀਸ਼ਨ 'ਚ ਬਿਹਤਰ ਖੇਡਾਂਗੇ। ਸਾਡੀ ਗੇਂਦਬਾਜ਼ੀ ਚੰਗੀ ਹੈ। ਤੇਜ਼ ਗੇਂਦਬਾਜ ਅਤੇ ਸਪਿਨਰ ਵਿਕਟ ਲੈਣ ਦੀ ਸ਼ਮਤਾ ਰੱਖਦੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ ਕਰਦੇ ਹੋਏ ਕੋਹਲੀ ਨੇ ਕਿਹਾ,' ਸਾਡੇ ਕੋਲ ਬੁਮਰਾਹ ਵਰਗੇ ਗੇਂਦਬਾਜ਼ ਹਨ ਜੋ ਲਗਾਤਾਰ 140 ਕਿ.ਮੀ ਦੀ ਰਫਤਾਰ ਨਾਲ ਗੇਂਦ ਸੁੱਟ ਸਕਦੇ ਹਨ। ਇੰਗਲੈਂਡ 'ਚ ਅਸੀਂ ਮੁਸ਼ਕਲ ਕ੍ਰਿਕਟ ਖੇਡਣ ਵਾਲੇ ਹਾਂ। ਅਸੀਂ ਜਿੱਤਣਾ ਚਾਹਾਂਗੇ।' ਜ਼ਿਕਰਯੋਗ ਹੈ ਕਿ ਭਾਰਤ ਦਾ ਇੰਗਲੈਂਡ ਦੌਰਾ 3 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ 'ਚ 3 ਟੀ 20, 3ਵਨਡੇ ਅਤੇ 5 ਟੈਸਟ ਮੈਚ ਖੇਡੇ ਜਾਣਗੇ।
ਬਾਲ ਟੈਂਪਰਿੰਗ: ਸ਼੍ਰੀਲੰਕਾਈ ਤਿੱਕੜੀ 'ਤੇ ਲੇਵਲ ਤਿੰਨ ਦੇ ਉਲੰਘਣ ਦਾ ਦੋਸ਼
NEXT STORY