ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ 9 ਜੂਨ ਨੂੰ ਦਿ ਓਵਲ ਮੈਦਾਨ 'ਤੇ ਵਰਲਡ ਕੱਪ ਦੇ ਖੇਡੇ ਗਏ ਇਕ ਮੈਚ ਦੇ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦਾ ਦਾ ਬਚਾਅ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ਲਾਘਾ ਕਰਨ ਵਾਲਿਆਂ 'ਚ ਵਿਰਾਟ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਵੀ ਨਾਂ ਸ਼ਾਮਲ ਹੈ। ਅਨੁਸ਼ਕਾ ਨੇ ਵੀ ਪਤੀ ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ 'ਤੇ ਰੱਜ ਕੇ ਸ਼ਲਾਘਾ ਕੀਤੀ ਹੈ।
ਮੈਚ ਦੌਰਾਨ ਵਿਰਾਟ ਕੋਹਲੀ ਦੀ ਦਰਿਆਦਿਲੀ ਤੋਂ ਖੁਸ਼ ਹੋ ਕੇ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਅਤੇ ਲਿਖਿਆ, ਹਮਲਾਵਰ ਖਿਡਾਰੀ, ਉਦਾਰ ਵਿਅਕਤੀ-ਇਸ ਨੂੰ ਪਿਆਰ ਕਰਨਾ ਕਿੰਨਾ ਚੰਗਾ ਹੈ। ਆਪਣੀ ਇਸ ਪੋਸਟ 'ਚ ਅਨੁਸ਼ਕਾ ਸ਼ਰਮਾ ਨੇ ਦੱਸਿਆ ਕਿ ਵਿਰਾਟ ਇਕ ਚੰਗੇ ਖਿਡਾਰੀ ਹੋਣ ਦੇ ਨਾਲ ਹੀ ਇਕ ਬਿਹਤਰ ਇਨਸਾਨ ਵੀ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਏ ਮੈਚ 'ਚ ਕੁਝ ਦਰਸ਼ਕ ਸਟੀਵ ਸਮਿਥ ਨੂੰ ਚੀਟਰ ਕਹਿ ਕੇ ਹੂਟਿੰਗ ਕਰ ਰਹੇ ਸਨ। ਲੋਕਾਂ ਦੇ ਇਸ ਵਿਵਹਾਰ ਨੂੰ ਨਾਪਸੰਦ ਕਰਦੇ ਹੋਏ ਵਿਰਾਟ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਨ੍ਹਾਂ ਕੀਤਾ, ਨਾਲ ਹੀ ਆਸਟਰੇਲੀਆਈ ਖਿਡਾਰੀ ਦੀ ਸ਼ਲਾਘਾ ਕਰਨ ਦੀ ਵੀ ਸਲਾਹ ਦਿੱਤੀ।
ਹਾਰਦਿਕ ਦੀ ਮੌਜੂਦਗੀ ਦੇ ਕਾਰਨ ਸਹਾਇਕ ਦੀ ਭੂਮਿਕਾ 'ਚ ਸੀ : ਕੋਹਲੀ
NEXT STORY