ਜਲੰਧਰ - ਵਿੰਬਲਡਨ 2019 ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਅਮਰੀਕੀ ਟੈਨਿਸ ਸਟਾਰ ਐਲਿਸਨ ਰਿਸਕੇ ਨੇ ਭਾਰਤੀ ਮੂਲ ਦੇ ਸਟੀਫਨ ਅੰਮ੍ਰਿਤਰਾਜ ਨਾਲ ਵਿਆਹ ਕਰ ਲਿਆ ਹੈ। ਖਾਸ ਗੱਲ ਇਹ ਰਹੀ ਕਿ ਆਪਣੇ ਵਿਆਹ 'ਤੇ ਐਲਿਸਨ ਬਾਲੀਵੁੱਡ ਦੇ ਕਈ ਗੀਤਾਂ 'ਤੇ ਡਾਂਸ ਕਰਦੀ ਹੋਈ ਨਜ਼ਰ ਵੀ ਆਈ। ਉਸ ਨੇ ਬਾਲੀਵੁੱਡ ਦੀ ਫਿਲਮ 'ਵਾਰ-ਵਾਰ ਦੇਖੋ' ਦੇ ਗੀਤ 'ਬਨ-ਠਨ ਕੇ, ਸਾਰੇ ਕੇ ਸਾਰੇ ਨਜ਼ਾਰੇ' ਉੱਤੇ ਡਾਂਸ ਕੀਤਾ। ਐਲਨ ਨੇ ਆਪਣੇ ਡਾਂਸ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਉਸ ਦੀ ਸ਼ਲਾਘਾ ਕੀਤੀ। ਸਾਨੀਆ ਨੇ ਲਿਖਿਆ, ''ਵਧਾਈ... ਤੁਹਾਨੂੰ ਤੇ ਸਟੀਫਨ ਅੰਮ੍ਰਿਤਰਾਜ ਨੂੰ। ਵਿਆਹ ਦੀ ਬਹੁਤ-ਬਹੁਤ ਵਧਾਈ।''
ਐਲਿਸਨ ਤੇ ਸਟੀਫਨ ਲੰਬੇ ਸਮੇਂ ਤੋਂ ਲਿਵ ਇਨ ਵਿਚ ਰਹਿ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝਣ ਦਾ ਫੈਸਲਾ ਕੀਤਾ। ਅੰਮ੍ਰਿਤਰਾਜ ਭਾਰਤ ਦਾ ਸਾਬਕਾ ਡੇਵਿਸ ਕੱਪ ਖਿਡਾਰੀ ਤੇ ਕਪਤਾਨ ਆਨੰਦ ਅੰਮ੍ਰਿਤਰਾਜ ਦਾ ਬੇਟਾ ਹੈ। ਉਥੇ ਹੀ ਐਲਿਸਨ ਅਮਰੀਕਾ ਦੀ ਟੈਨਿਸ ਖਿਡਾਰਨ ਹੈ। ਐਲਿਸਨ ਇਸ ਸਮੇਂ ਵਰਲਡ ਰੈਂਕਿੰਗ ਵਿਚ 37ਵੇਂ ਨੰਬਰ ਦੀ ਖਿਡਾਰਨ ਹੈ। ਉਹ ਵਿੰਬਲਡਨ 2019 ਵਿਚ ਵਰਲਡ ਨੰਬਰ ਵਨ ਐਸ਼ਲੇ ਬਾਰਟੀ ਨੂੰ ਹਰਾ ਕੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ, ਜਿਥੇ ਉਸ ਨੂੰ ਸੇਰੇਨਾ ਵਿਲੀਅਮਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅਸੀਂ ਚਾਹੁੰਦੇ ਹਾਂ ਕਿ ਭਾਰਤ ਰਾਸ਼ਟਰਮੰਡਲ ਖੇਡਾਂ 2022 ਵਿਚ ਹਿੱਸਾ ਲਵੇ : CGF
NEXT STORY