ਸਾਊਥੰਪਟਨ— ਦੱਖਣੀ ਅਫਰੀਕਾ ਦੇ ਵਿਕਟਕੀਪਰ ਕਵਿੰਟਨ ਡੀਕੌਕ ਨੇ ਸਾਊਥੰਪਟਨ ਦੇ ਮੈਦਾਨ 'ਤੇ ਸੁਪਰਮੈਨ ਡਾਈਵ ਲਗਾ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਦੱਖਣੀ ਅਫਰੀਕਾ ਦੀ ਟੀਮ ਮੈਚ ਦੇ ਦੌਰਾਨ ਪਹਿਲਾਂ ਖੇਡਦੇ ਹੋਏ ਸਿਰਫ 227 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਜਦੋਂ ਸ਼ਿਖਰ ਧਵਨ ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ ਸੀ ਤਾਂ ਕਪਤਾਨ ਕੋਹਲੀ ਨੇ ਰੋਹਿਤ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਪਰ ਇਸ ਦੌਰਾਨ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਂਡਿਲੇ ਫੇਲਕਵਾਓ ਦੀ ਇਕ ਗੇਂਦ 'ਤੇ ਕੋਹਲੀ ਨੇ ਡੀਕੌਕ ਨੂੰ ਕੈਚ ਕਰਵਾ ਦਿੱਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 34 ਗੇਂਦਾਂ 'ਤੇ 18 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 1 ਚੌਕਾ ਸ਼ਾਮਲ ਹੈ।
ਦੇਖੋਂ ਕਵਿੰਟਨ ਡੀਕੌਕ ਦਾ ਸੁਪਰਮੈਨ ਕੈਚ—
ਐਕਸਟ੍ਰਾ ਦੇਣ 'ਚ ਅਫਗਾਨਿਸਤਾਨ ਨੇ ਤੋੜਿਆ ਆਪਣਾ ਰਿਕਾਰਡ
NEXT STORY