ਗ੍ਰੋਸ ਆਈਲੇਟ : ਇੰਗਲੈਂਡ ਨੇ ਸੀਰੀਜ਼ ਹਾਰਨ ਤੋਂ ਬਾਅਦ ਤੀਜੇ ਅਤੇ ਆਖਰੀ ਟੈਸਟ ਦੇ ਚੌਥੇ ਦਿਨ ਵਿੰਡੀਜ਼ 'ਤੇ ਦਿਲਾਸਾ ਦੇਣ ਵਾਲੀ ਜਿੱਤ ਦਰਜ ਕੀਤੀ। ਪਹਿਲੇ 2 ਮੈਚ ਹਾਰ ਕੇ 10 ਸਾਲਾਂ ਵਿਚ ਪਹਿਲੀ ਵਾਰ ਵਿਜ਼ਡਨ ਟਰਾਫੀ ਗੁਆਉਣ ਵਾਲੀ ਇੰਗਲੈਂਡ ਟੀਮ ਨੇ ਇਕ ਦਿਨ ਬਾਕੀ ਰਹਿੰਦਿਆਂ 232 ਦੌੜਾਂ ਨਾਲ ਜਿੱਤ ਦਰਜ ਕੀਤੀ। ਜੋ ਰੂਟ ਦੇ 122 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ ਦੂਜੀ ਪਾਰੀ ਵਿਚ 361 ਦੌੜਾਂ ਬਣਾ ਕੇ ਵਿੰਡੀਜ਼ ਦੇ ਸਾਹਮਣੇ 485 ਦੌੜਾਂ ਦਾ ਟੀਚਾ ਰੱਖਿਆ। ਮੇਜ਼ਬਾਨ ਟੀਮ ਆਖਰੀ ਸੈਸ਼ਨ ਵਿਚ 252 ਦੌੜਾਂ ਬਣਾ ਕੇ ਆਲਆਊਟ ਹੋ ਗਈ, ਜਦੋਂ ਬੈਨ ਸਟੋਕਸ ਨੇ ਕੀਮੋ ਪਾਲ ਦਾ ਰਿਟਰਨ ਕੈਚ ਫੜਿਆ। ਸੱਟ ਕਾਰਨ ਗੇਂਦਬਾਜ਼ੀ ਨਹੀਂ ਕਰ ਸਕੇ ਪਾਲ ਆਖਰੀ ਬੱਲੇਬਾਜ਼ ਦੇ ਤੌਰ 'ਤੇ ਉਤਰੇ ਤਾਂ ਜੋ ਰੋਸਟਨ ਚੇਸ 5ਵਾਂ ਸੈਂਕੜਾ ਪੂਰਾ ਕਰ ਸਕਣ। ਚੇਸ ਉਸ ਸਮੇਂ 97 ਦੌੜਾਂ 'ਤੇ ਸੀ ਜਦੋਂ ਸ਼ੇਨੋਨ ਗ੍ਰੈਬਿਅਲ ਦੇ ਰੂਪ 'ਚ 9ਵਾਂ ਵਿਕਟ ਡਿਗਿਆ। ਚੇਸ ਨੇ ਜੋ ਡੇਨਲੇ ਨੂੰ ਚੌਕਾ ਲਾ ਕੇ ਸੈਂਕੜਾ ਪੂਰਾ ਕੀਤਾ। ਉਹ 191 ਗੇਂਦਾਂ ਵਿਚ 12 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 102 ਦੌੜਾਂ ਬਣਾ ਕੇ ਅਜੇਤੂ ਰਹੇ।
ਲੋਕਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜਾਰੀ ਹੋਵੇਗਾ IPL ਦਾ ਸ਼ੈਡਿਊਲ
NEXT STORY