ਬਾਰਸੀਲੋਨਾ : ਕਲਾਉਡੀਆ ਪਿਨਾ ਦੇ ਚਾਰ ਸ਼ਾਨਦਾਰ ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਮਹਿਲਾ ਲਾ ਲੀਗਾ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੇ ਚਿਰ ਪ੍ਰਤੀਦਵੰਦੀ ਰਿਆਲ ਮੈਡਰਿਡ ਨੂੰ 7-0 ਨਾਲ ਕਰਾਰੀ ਸ਼ਿਕਸਤ ਦਿੱਤੀ ਹੈ। ਕੈਂਪ ਨੋਊ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਨੂੰ ਦੇਖਣ ਲਈ 40,533 ਦਰਸ਼ਕ ਸਟੇਡੀਅਮ ਪਹੁੰਚੇ, ਜੋ ਕਿ ਮਹਿਲਾ ਲਾ ਲੀਗਾ ਵਿੱਚ ਦਰਸ਼ਕਾਂ ਦੀ ਗਿਣਤੀ ਦਾ ਇੱਕ ਨਵਾਂ ਰਿਕਾਰਡ ਹੈ। ਪਿਨਾ ਨੇ ਮੈਚ ਦੇ ਹਾਫ਼ ਟਾਈਮ ਤੋਂ ਪਹਿਲਾਂ ਹੀ ਆਪਣੇ ਸਾਰੇ ਚਾਰ ਗੋਲ ਦਾਗ ਦਿੱਤੇ ਸਨ। ਇਸ ਦੇ ਨਾਲ ਹੀ ਉਹ ਰਿਆਲ ਮੈਡਰਿਡ ਵਿਰੁੱਧ ਕਿਸੇ ਮੈਚ ਵਿੱਚ ਚਾਰ ਗੋਲ ਕਰਨ ਵਾਲੀ ਬਾਰਸੀਲੋਨਾ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ।
ਪਿਨਾ ਤੋਂ ਇਲਾਵਾ ਕੈਰੋਲਿਨ ਗ੍ਰਾਹਮ ਹੈਨਸਨ, ਈਵਾ ਪਜੋਰ ਅਤੇ ਸਿਡਨੀ ਸ਼ੇਰਟੇਨਲੀਬ ਨੇ ਵੀ 1-1 ਗੋਲ ਕੀਤਾ, ਜਿਸ ਨਾਲ ਬਾਰਸੀਲੋਨਾ ਨੇ ਰਿਆਲ ਮੈਡਰਿਡ 'ਤੇ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਨ੍ਹਾਂ ਦੋਵਾਂ ਵੱਡੇ ਕਲੱਬਾਂ ਵਿਚਾਲੇ ਹੁਣ ਤੱਕ ਖੇਡੇ ਗਏ ਕੁੱਲ 26 ਮੈਚਾਂ ਵਿੱਚੋਂ ਬਾਰਸੀਲੋਨਾ ਨੇ 25 ਮੈਚ ਜਿੱਤੇ ਹਨ।
WI ਵਿਰੁੱਧ ਟੀ20 ਸੀਰੀਜ਼ ਲਈ ਬਦਲ ਜਾਵੇਗੀ ਭਾਰਤੀ ਸਕੁਐਡ, ਹੁਣ ਖੇਡੇਗੀ ਇਹ ਟੀਮ
NEXT STORY