ਨਿਊਯਾਰਕ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਚੋਣ ਕਮੇਟੀ ਦੇ ਮੁਖੀ ਰਹੇ ਕ੍ਰਿਸ਼ਨਮਾਚਾਰੀ ਸ਼੍ਰੀਕਾਂਤ ਨੇ ਕਿਹਾ ਹੈ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਕਦੇ ਵੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈ, ਜਿਸ 'ਚ ਚੰਗੇ ਕਪਤਾਨ ਦੇ ਗੁਣ ਹਨ ਅਤੇ ਉਹ ਮਹਿੰਦਰ ਸਿੰਘ ਧੋਨੀ ਨਾਲ ਮਿਲ ਕੇ ਭਾਰਤ ਨੂੰ ਵਿਸ਼ਵ ਕੱਪ ਦਿਵਾ ਸਕਦਾ ਹੈ। ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦਾ ਅਹਿਮ ਮੈਂਬਰ ਰਿਹਾ ਸ਼੍ਰੀਕਾਂਤ 2011 'ਚ ਚੋਣ ਕਮੇਟੀ ਦਾ ਵੀ ਮੁਖੀ ਸੀ, ਜਦੋਂ ਭਾਰਤ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਸੀ। ਉਸ ਦਾ ਮੰਨਣਾ ਹੈ ਕਿ ਕੋਹਲੀ ਦੀ ਹਮਲਾਵਰਤਾ ਤੇ ਮਹਿੰਦਰ ਸਿੰਘ ਦਾ ਠੰਡਾ ਸੁਭਾਅ ਭਾਰਤ ਨੂੰ ਫਿਰ ਤੋਂ ਵਿਸ਼ਵ ਕੱਪ ਦਿਵਾ ਸਕਦਾ ਹੈ।
ਗੋਮਤੀ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਦਿਵਾਇਆ ਪਹਿਲਾ ਸੋਨਾ
NEXT STORY