ਨਵੀਂ ਦਿੱਲੀ— ਰੂਸ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਫਰਾਂਸ ਦੀ ਟੀਮ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਲੀਜਿਯੋਨ ਦੇ ਆਨਰ ਦਿੱਤਾ ਜਾਵੇਗਾ।
ਬੀ.ਬੀ.ਸੀ. ਦੇ ਮੁਤਾਬਕ ਫਰਾਂਸ ਦੀ ਸਰਕਾਰ ਨੇ ਸੋਮਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਫਰਾਂਸ ਨੇ ਐਤਵਾਰ ਰਾਤ ਮਾਸਕੋ ਦੇ ਲੁਜਨਿਕੀ ਸਟੇਡੀਅਮ 'ਚ ਖੇਡੇ ਗਏ ਵਰਲਡ ਕੱਪ ਦੇ ਫਾਈਨਲ 'ਚ ਕ੍ਰੋਏਸ਼ੀਆ ਨੂੰ 4-2 ਨਾਲ ਮਾਤ ਦੇ ਕੇ ਦੂਜੀ ਵਾਰ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਫਰਾਂਸ ਨੇ 1998 'ਚ ਵਿਸ਼ਵ ਅਜੇਤੂ ਤਮਗਾ ਹਾਸਲ ਕੀਤਾ ਸੀ।
ਵਿਸ਼ਵ ਅਜੇਤੂ ਟੀਮ ਦੇ ਖਿਡਾਰੀਆਂ ਦਾ ਦੇਸ਼ ਦੀ ਰਾਜਧਾਨੀ 'ਚ ਰਾਸ਼ਟਰਪਤੀ ਸਵਾਗਤ ਕਰਨਗੇ ਅਤੇ ਇਸ ਦੌਰਾਨ ਪਰੇਡ ਦਾ ਆਯੋਜਨ ਕੀਤਾ ਜਾਵੇਗਾ, ਟੀਮ ਨੂੰ ਇੱਥੋਂ ਤੱਕ ਇਕ ਖੁੱਲੀ ਬੱਸ 'ਚ ਲਿਆਇਆ ਜਾਵੇਗਾ। ਟੀਮ ਆਪਣੇ ਦੇਸ਼ ਪਹੁੰਚ ਚੁੱਕੀ ਹੈ, ਜਿੱਥੇ ਉਸ ਦਾ ਸਨਮਾਨ ਪ੍ਰੋਗਰਾਮ ਬਾਕੀ ਹੈ। ਟੀਮ ਜਦੋਂ ਆਪਣੇ ਦੇਸ਼ ਵਾਪਸੀ ਪਹੁੰਚੀ ਤਾਂ ਪ੍ਰਸ਼ੰਸਕਾਂ ਉਨ੍ਹਾਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਸਨ।
ਕ੍ਰੋਏਸ਼ੀਆ ਟੀਮ ਦਾ ਦੇਸ਼ ਪਹੁੰਚਣ 'ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
NEXT STORY