ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਵਾਨਖੇੜੇ ਮੈਦਾਨ 'ਤੇ ਭਾਵੇਂ ਹੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਮੈਚ ਦੀ ਸਭ ਤੋਂ ਵੱਡੀ ਖਾਸੀਅਤ ਯੁਵਰਾਜ ਸਿੰਘ ਦੀ ਅਰਧ ਸੈਂਕੜੇ ਦੀ ਪਾਰੀ ਰਹੀ। 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਯੁਵਰਾਜ ਜਦੋਂ ਮੈਦਾਨ 'ਤੇ ਉੱਤਰੇ ਤੱਦ ਟੀਮ 37 ਦੌੜਾਂ 'ਤੇ 2 ਵਿਕਟਾਂ ਗੁਆ ਚੁੱਕੀ ਸੀ। ਯੁਵਰਾਜ ਨੇ 35 ਗੇਂਦਾਂ 'ਚ 5 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਅਰਧ ਸੈਂਕੜੇ ਦੀ ਪਾਰੀ ਖੇਡੀ।
ਯੁਵਰਾਜ ਦੇ ਬੱਲੇ ਤੋਂ ਆਈ. ਪੀ. ਐੱਲ. 'ਚ 2 ਸਾਲ ਬਾਅਦ ਅਰਧ ਸੈਂਕੜਾ ਨਿਕਲਿਆ ਹੈ। ਮੈਚ ਤੋਂ ਬਾਅਦ ਯੁਵਰਾਜ ਸਿੰਘ ਤੋਂ ਜਦੋਂ ਸੰਨਿਆ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਬੇਹੱਦ ਦਿਲਚਸਪ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ, ''ਜਿਸ ਦਿਨ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਵੇਗਾ ਕਿ ਮੈਂ ਨਹੀਂ ਖੇਡ ਸਕਦਾ ਉਸ ਦਿਨ ਮੈਂ ਖੁੱਦ ਸੰਨਿਆਸ ਲੈ ਲਵਾਂਗਾ। ਮੈਂ ਅੱਜ ਵੀ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ ਜਿਵੇਂ ਕਦੇ ਅੰਡਰ-16 ਲਈ ਖੇਡਦਿਆਂ ਲਿਆ ਕਰਦਾ ਸੀ। ਮੈਨੂੰ ਸਿ ਖੇਡ ਨਾਲ ਪਿਆਰ ਹੈ ਇਸ ਲਈ ਮੈਂ ਖੇਡਦਾ ਹਾਂ। ਜਦੋਂ ਤੱਕ ਮੈਨੂੰ ਮਜ਼ਾ ਆਉਂਦਾ ਰਹੇਗਾ ਮੈਂ ਉਦੋਂ ਤੱਕ ਖੇਡਦਾ ਰਹਾਂਗਾ। ਮੈਂ ਅਜਿਹਾ ਨਹੀਂ ਲਗਦਾ ਕਿ ਮੈਂ ਇੰਡੀਆ ਲਈ ਖੇਡ ਰਿਹਾ ਹਾਂ ਸਗੋਂ ਮੈਨੂੰ ਲਗਦਾ ਹੈ ਕਿ ਮੈਂ ਅੱਜ ਵੀ ਅੰਡਰ-14 ਜਾਂ ਅੰਡਰ-16 ਖੇਡ ਰਿਹਾ ਹਾਂ।''
ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਸਟੇਡੀਅਮ 'ਚ ਲੱਗੇ ਯੁਵੀ-ਯੁਵੀ ਦੇ ਨਾਅਰੇ (Video)
NEXT STORY