ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਹਿ ਚੁੱਕੇ ਯੁਵਰਾਜ ਸਿੰਘ ਗਲੋਬਲ ਯੂਰੋ ਟੀ20 ਲੀਗ 'ਚ ਟੋਰੈਂਟੋ ਨੈਸ਼ਨਲਸ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ। ਇਸ ਵਿਦੇਸ਼ੀ ਲੀਗ 'ਚ ਯੂਨੀਵਰਸਲ ਬਾਲ ਕ੍ਰਿਸ ਗੇਲ ਵੀ ਵੈਨਕੂਵਰ ਨਾਈਟਸ ਦੀ ਟੀਮ ਦੇ ਕਪਤਾਨ ਹਨ। ਇਸ ਗੱਲ ਤੋਂ ਤਾਂ ਕੋਈ ਵੀ ਅਣਜਾਨ ਨਹੀਂ ਹੋਵੇਗਾ ਕਿ ਇਹ ਦੋਨੋਂ ਹੀ ਖਿਡਾਰੀ ਖੁਸ਼ ਮਿਜਾਜ ਅੰਦਾਜ ਨਾਲ ਜਿੰਦਗੀ ਜੀਉਣਾ ਪਸੰਦ ਕਰਦੇ ਹਨ। ਸਿਕਸਰ ਕਿੰਗ ਯੁਵਰਾਜ ਸਿੰਘ ਤੇ ਵੈਸਟਇੰਡੀਜ਼ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਦੋਨੋਂ ਹੀ ਕਨਾਡਾ ਗਲੋਬਲ ਟੀ 20 ਲੀਗ ਦਾ ਹਿੱਸਾ ਹਨ। ਕ੍ਰਿਸ ਗੇਲ ਦੀ ਜਿੰਦਗੀ ਜੀਉਣ ਦਾ ਵੱਖਰਾ ਹੀ ਅੰਦਾਜ਼ ਹੈ। ਉਹ ਆਨ ਫੀਲਡ ਤੇ ਆਫ ਫੀਲਡ ਦੋਨੋਂ ਹੀ ਜਗ੍ਹਾ ਕੂਲ ਤੇ ਚਿਲ ਨਜ਼ਰ ਆਉਂਦੇ ਹਨ। ਨਾਲ ਹੀ ਯੁਵੀ ਤੇ ਗੇਲ ਦੀ ਦੋਸਤੀ ਵੀ ਕਾਫ਼ੀ ਚੰਗੀ ਹੈ।
ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਦਿੱਗਜ ਖਿਡਾਰੀਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਆਂਦਰੇ ਰਸੇਲ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਯੁਵਰਾਜ ਸਿੰਘ ਤੇ ਕ੍ਰਿਸ ਗੇਲ ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਯੁਵੀ ਤੇ ਗੇਲ ਕੈਰੇਬਿਅਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਯੁਵਰਾਜ ਸਿੰਘ, ਗੇਲ ਤੋਂ ਡਾਂਸ ਸਿੱਖ ਰਹੇ ਹਨ।
ਯੂਨੀਵਰਸਲ ਬਾਸ ਕ੍ਰਿਸ ਗੇਲ ਵੈਨਕੂਵਰ ਨਾਈਟਸ ਦੀ ਕਪਤਾਨੀ ਸੰਭਾਲਦੇ ਹੋਏ ਲਗਾਤਾਰ ਬਿਤਹਰੀਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤਕ ਖੇਡੇ ਆਪਣੇ ਤਿੰਨਾਂ ਮੁਕਾਬਲਿਆਂ 'ਚ 12, 45 ਤੇ 122 ਦੌੜਾਂ ਬਣਾਈਆਂ ਹਨ। ਉਥੇ ਹੀ ਭਾਰਤੀ ਸਟਾਰ ਯੁਵਰਾਜ ਸਿੰਘ ਵੀ ਟੋਰੇਂਟੋ ਨੈਸ਼ਨਲਸ ਦੇ ਕਪਤਾਨ ਹਨ ਤੇ ਉਨ੍ਹਾਂ ਨੇ ਵੀ ਅਜੇ ਤੱਕ ਚੰਗੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ। ਯੁਵੀ ਨੇ 14,35,45 ਦੌੜਾਂ ਦੀ ਪਾਰੀਆਂ ਖੇਡੀਆਂ ਹਨ।
ਮਹਿਲਾ ਐਂਕਰ ਨੂੰ ਇੰਟਰਵਿਊ ਦੇ ਰਹੇ ਸੀ ਕਟਿੰਗ, ਅਚਾਨਕ ਆਏ ਯੁਵਰਾਜ ਨੇ ਪੁੱਛਿਆ ਮਜ਼ੇਦਾਰ ਸਵਾਲ
NEXT STORY