ਸਪੋਰਟਸ ਡੈਸਕ : ਯੁਵਰਾਜ ਸਿੰਘ ਨੇ ਭਾਵੇਂ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਉਸ ਦੀ ਫੈਨ ਫਾਲੋਇੰਗ ਵਿਚ ਕਿਤੇ ਵੀ ਕਮੀ ਨਹੀਂ ਆਈ ਹੈ। ਯੁਵੀ ਦੀ ਫੈਨ ਫਾਲੋਇੰਗ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਉਸ ਨੂੰ ਪਸੰਦ ਕੀਤਾ ਜਾਂਦਾ ਹੈ। ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿਚ ਉਹ ਬਹੁਤ ਹੀ ਕਿਊਟ ਲੱਗ ਰਹੇ ਹਨ ਅਤੇ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕ੍ਰਿਕੇਟ ਦਾ ਜਨੂੰਨ ਉਸ ਨੂੰ ਬਚਪਨ ਤੋਂ ਹੀ ਸੀ । ਇਸ ਤਸਵੀਰ ਵਿਚ ਨਨ੍ਹੇ ਯੁਵਰਾਜ ਬੈਟ ਨਾਲ ਬਾਲ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਲਿਖਿਆ ” 12 years ! Never thought I’ll hit 6 in a row . Although started practicing very early special #memory .” ਦੱਸ ਦਈਏ ਕਿ ਇੰਨੀ ਦਿਨੀ ਆਪਣੀਆਂ ਪੁਰਾਣੀਆਂ ਤਸਵੀਰਾਂ ਸੈਲੀਬ੍ਰੇਟੀਜ਼ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਅਤੇ ਕਿਤੇ ਨਾ ਕਿਤੇ ਯੁਵਰਾਜ ਸਿੰਘ ਵੀ ਆਪਣੇ ਬਚਪਨ ਨੂੰ ਮਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ICC ਨੇ 'ਵਾਲ ਆਫ ਕ੍ਰਿਕਟ' ਬਾਰੇ ਕੀਤੀ ਵੱਡੀ ਭੁੱਲ, ਸੋਸ਼ਲ ਮੀਡੀਆ 'ਤੇ ਆਇਆ ਭੂਚਾਲ
NEXT STORY