ਯੁਵਰਾਜ ਸਿੰਘ ਨੇ ਆਪਣੇ ਸੰਨਿਆਸ ਨੂੰ ਲੈ ਕੇ ਦਿੱਤਾ ਇਹ ਬਿਆਨ

You Are HereSports
Wednesday, March 14, 2018-4:33 AM

ਸੋਨੀਪਤ— ਕੌਮਾਂਤਰੀ ਕ੍ਰਿਕਟ 'ਚ ਵਾਪਸੀ ਲਈ ਸਿਕਸਰ ਕਿੰਗ ਯੁਵਰਾਜ ਸਿੰਘ ਹੁਣ ਤਿਆਰ ਹੈ। ਭਾਰਤੀ ਟੀਮ ਨੂੰ 2011 'ਚ ਵਰਲਡ ਕੱਪ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਊਂਡਰ ਯੁਵਰਾਜ ਸਿੰਘ ਦੀ ਵਾਪਸੀ 'ਚ ਸਭ ਤੋਂ ਵੱਡੀ ਰੁਕਾਵਟ ਬਣੇ ਯੋ-ਯੋ ਬੀਪ ਟੈਸਟ ਨੂੰ ਦੋ ਢਾਈ ਮਹੀਨੇ ਕਲੀਅਰ ਕਰ ਲਿਆ ਸੀ। ਇਸ ਦੇ ਨਾਲ ਉਸ ਨੇ ਐਲਾਨ ਕਰ ਦਿੱਤਾ ਕਿ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਆਈ.ਪੀ.ਐੱਲ. ਸੀਜ਼ਨ ਦਾ ਉਸ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਹੋਵੇਗਾ।
ਮੁਕਾਬਲੇ ਦੇ ਰਾਹੀਂ ਉਹ ਸਾਲ 2019 'ਚ ਹੋਣ ਵਾਲੇ ਵਿਸ਼ਵ ਕੱਪ ਲਈ ਆਪਣਾ ਦਬਾਅ ਠੋਕੇਗਾ। ਇੱਥੇ ਇਕ ਕ੍ਰਿਕਟ ਅਕੈਡਮੀ 'ਚ ਯੁਵਰਾਜ ਸਿੰਘ ਕ੍ਰਿਕਟ ਐਕਸੀਲੇਂਸ 'ਚ ਖਿਡਾਰੀਆਂ ਨਾਲ ਗੱਲਬਾਤ ਕਰਨ ਪਹੁੰਚਿਆ। ਉਸ ਕੋਲੋਂ ਯੋ-ਯੋ ਟੈਸਟ ਪਾਸ ਹੋਣ ਬਾਰੇ ਪੁੱਛਿਆ ਤਾਂ ਯੁਵੀ ਨੇ ਜਵਾਬ ਦਿੱਤਾ ਹਾਂ ਹੁਣ ਮੈਂ ਟੈਸਟ ਪਾਸ ਕਰ ਲਿਆ ਹੈ। ਹੁਣ ਪੂਰਾ ਧਿਆਨ ਆਈ.ਪੀ.ਐੱਲ. ਹੋਵੇਗਾ ਜਿੱਥੋ ਤੱਕ ਸੰਨਿਆਸ ਦੀ ਗੱਲ ਹੈ। ਉਸ ਦੇ ਬਾਰੇ 'ਚ 2019 ਵਿਸ਼ਵ ਕੱਪ ਤੋਂ ਬਾਅਦ ਸੋਚਾਂਗਾ।

Edited By

Satpal Klair

Satpal Klair is News Editor at Jagbani.

Popular News

!-- -->