ਸਪੋਰਟਸ ਡੈਸਕ— ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਮੰਗਲਵਾਰ ਨੂੰ ਆਪਣੀ ਮੰਗੇਤਰ ਧਨਸ਼੍ਰੀ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ। ਚਾਹਲ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਦਿੱਤੀ ਸੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਪੈਟਰਨਟੀ ਛੁੱਟੀ ਦੇਣ ’ਤੇ ਭੜਕੇ ਸੁਨੀਲ ਗਾਵਸਕਰ, ਮੈਨੇਜਮੈਂਟ ’ਤੇ ਚੁੱਕੇ ਸਵਾਲ
ਚਾਹਲ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘‘ਅਸੀਂ ਕਿਸੇ ਮੋੜ ’ਤੇ ਇਕੱਠਿਆਂ ਸਫ਼ਰ ਸ਼ੁਰੂ ਕੀਤਾ ਤੇ ਪਾਇਆ ਕਿ ਹਮੇਸ਼ਾ ਨਾਲ ਰਹਾਂਗੇ ਕਿਉਂਕਿ ਲੰਬੇ ਸਮੇਂ ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਲਈ ਅਸੀਂ ਇਕੱਠਿਆਂ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕੀਤਾ ਹੈ।’’
ਇਹ ਵੀ ਪੜ੍ਹੋ : ICC ਨੇ ਵਿਰਾਟ ਕੋਹਲੀ ਦਾ ਨਾਂ ਲਿਖਿਆ ਗ਼ਲਤ, ਲੋਕਾਂ ਵੱਲੋਂ ਟ੍ਰੋਲ ਕਰਨ ’ਤੇ ਲਿਆ ਇਹ ਫ਼ੈਸਲਾ
ਇਸ ਤੋਂ ਬਾਅਦ ਚਾਹਲ ਤੇ ਧਨਸ਼੍ਰੀ ਨੂੰ ਖ਼ੂਬ ਵਧਾਈਆਂ ਮਿਲ ਰਹੀਆਂ ਹਨ। ਇਸ ਵਿਚਾਲੇ ਟੀਮ ਇੰਡੀਆ ਦੇ ਧਾਕੜ ਕ੍ਰਿਕਟਰ ਰੋਹਿਤ ਸ਼ਰਮਾ ਨੇ ਚਾਹਲ ਅਤੇ ਧਨਸ਼੍ਰੀ ਨੂੰ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ। ਰੋਹਿਤ ਨੇ ਟਵੀਟ ਕਰਕੇ ਕਿਹਾ, ‘‘ਵਧਾਈ ਹੋਵੇ ਭਰਾ, ਤੁਹਾਨੂੰ ਦੋਹਾਂ ਨੂੰ ਸ਼ੁੱਭਕਾਮਨਾਵਾਂ। ਆਪਣੀ ਗੁਗਲੀ ਵਿਰੋਧੀਆਂ ਲਈ ਬਚਾ ਕੇ ਰੱਖਣਾ, ਧਨਸ਼੍ਰੀ ਲਈ ਨਹੀਂ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਨੂੰ ਪੈਟਰਨਟੀ ਛੁੱਟੀ ਦੇਣ ’ਤੇ ਭੜਕੇ ਸੁਨੀਲ ਗਾਵਸਕਰ, ਮੈਨੇਜਮੈਂਟ ’ਤੇ ਚੁੱਕੇ ਸਵਾਲ
NEXT STORY