ਵੁਹਾਨ (ਚੀਨ)– ਚੀਨ ਓਪਨ ਦੇ ਰੂਪ ’ਚ 2 ਸਾਲ ’ਚ ਆਪਣਾ ਪਹਿਲਾ ਡਬਲਯੂ. ਟੀ. ਏ. ਖਿਤਾਬ ਜਿੱਤਣ ਦੇ ਇਕ ਦਿਨ ਬਾਅਦ ਝੇਂਗ ਕਿਨਵੇਨ ਨੇ ਮੋਢੇ ਦੀ ਸੱਟ ਦੇ ਕਾਰਨ ਸੋਮਵਾਰ ਨੂੰ ਵੁਹਾਨ ਓਪਨ ਤੋਂ ਨਾਂ ਵਾਪਸ ਲੈ ਲਿਆ।
ਓਲੰਪਿਕ ਸੋਨ ਤਮਗਾ ਜੇਤੂ ਝੇਂਗ ਨੇ ਐਤਵਾਰ ਨੂੰ ਚੀਨ ਓਪਨ ਦੇ ਫਾਈਨਲ ’ਚ ਫ੍ਰੈਂਚ ਓਪਨ ਚੈਂਪੀਅਨ ਮੀਰਾ ਐਂਡਰੀਵਾ ਨੂੰ 7-5, 6-4 ਨਾਲ ਹਰਾਇਆ ਸੀ। ਐਂਡਰੀਵਾ ਨੇ ਵੀ ਵੁਹਾਨ ਓਪਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਵੁਹਾਨ ਓਪਨ ’ਚ ਅੰਨਾ ਬੋਂਡਾਰ ਨੇ ਐਂਡਰੀਵਾ ਦੀ ਤੇ ਕੈਮਿਲਾ ਓਰੋਸੀਓ ਨੇ ਝੇਂਗ ਦੀ ਜਗ੍ਹਾ ਲਈ ਹੈ। ਇਸ ਦੌਰਾਨ ਸੋਮਵਾਰ ਨੂੰ ਖੇਡੇ ਗਏ ਮੁੱਖ ਡਰਾਅ ਦੇ ਮੈਚ ’ਚ ਲੈਲਾ ਫਰਨਾਡੇਜ਼ ਨੇ ਏਕਾਤੇਰੀਨਾ ਅਲੈਕਜੈਂਡਰੋਵਾ ਨੂੰ 6-4, 3-6, 6-3 ਨਾਲ ਹਰਾਇਆ।
ਟੀਮ ਇੰਡੀਆ ਨੂੰ ਵੱਡਾ ਝਟਕਾ: ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋਏ ਰਿਸ਼ਭ ਪੰਤ, ਇਸ ਨੌਜਵਾਨ ਖਿਡਾਰੀ ਨੂੰ ਮਿਲਿਆ ਮੌਕਾ
NEXT STORY