ਸ਼ੰਘਾਈ– ਅਮਰੀਕੀ ਓਪਨ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ ਤੇ ਆਪਣਾ 24ਵਾਂ ਜਨਮ ਦਿਨ ਮਨਾ ਰਹੇ ਬੇਨ ਸ਼ੈਲਟਨ ਨੇ ਸ਼ੁੱਕਰਵਾਰ ਨੂੰ ਇੱਥੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਜਗ੍ਹਾ ਬਣਾਈ। ਅਮਰੀਕੀ ਓਪਨ ਦੇ ਫਾਈਨਲ ’ਚ ਸ਼ੈਲਟਨ ਨੂੰ ਹਰਾਉਣ ਵਾਲੇ ਚੋਟੀ ਦਰਜਾ ਪ੍ਰਾਪਤ ਜ਼ਵੇਰੇਵ ਨੇ ਚੀਨ ਦੇ ਵਾਈਲਡ ਕਾਰਡ ਤੋਂ ਪ੍ਰਵੇਸ਼ ਪਾਉਣ ਵਾਲੇ ਵੂ ਯਿਬਿੰਗ ਨੂੰ 6-4, 7-6 (4) ਨਾਲ ਹਰਾਇਆ।
ਦੂਜੇ ਪਾਸੇ ਸ਼ੈਲਟਨ ਨੇ ਇਸ ਏ. ਟੀ. ਪੀ. 1000-ਪੱਧਰੀ ਟੂਰਨਾਮੈਂਟ ’ਚ ਡੈਨੀਅਲ ਅਲਟਮਾਇਰ ’ਤੇ 6-3, 7-6 (6) ਨਾਲ ਜਿੱਤ ਹਾਸਲ ਕਰਕੇ ਸ਼ਾਨਦਾਰ ਤਰੀਕੇ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਵਿਚਾਲੇ 9ਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੌਰ ਨੂੰ ਵਾਕਓਵਰ ਮਿਲਿਆ, ਜਿਸ ਨਾਲ ਉਹ ਤੀਜੇ ਦੌਰ ’ਚ ਪਹੁੰਚ ਗਿਆ। ਉਸ ਵਿਰੋਧੀ ਐਲੇਕਸ ਮੋਲਕਾਨ ਨੇ ਕਿਸੇ ਅਣਪਛਾਤੀ ਬੀਮਾਰੀ ਕਰਕੇ ਮੈਚ ਤੋਂ ਨਾਂ ਵਾਪਸ ਲੈ ਲਿਆ ਸੀ। ਇਕ ਹੋਰ ਮੈਚ ’ਚ ਕੁਆਲੀਫਾਇਰ ਰੇਈ ਸਕਾਮੋਟੋ ਨੇ 23ਵਾਂ ਦਰਜਾ ਪ੍ਰਾਪਤ ਐਂਡਰੀ ਰੂਬਲੇਵ ਨੂੰ 6-4, 6-4 ਨਾਲ ਹਰਾ ਕੇ ਉਲਟਫੇਰ ਕੀਤਾ।
ਸੌਰਾਸ਼ਟਰ ਦੀ ਟੀਮ ’ਚ ਸ਼ਾਮਲ ਹੋਇਆ ‘ਜਡੇਜਾ’, ‘ਉਨਾਦਕਤ’ ਦੀ ਕਪਤਾਨੀ ਬਰਕਰਾਰ
NEXT STORY