ਨਵੀਂ ਦਿੱਲੀ— ਹਫਤੇ ਦੇ ਪਹਿਲੇ ਦਿਨ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਚੰਗਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਜਾਪਾਨ ਦਾ ਬਾਜ਼ਾਰ ਨਿੱਕੇਈ ਗਿਰਾਵਟ 'ਚ ਦਿਸਿਆ, ਜਦੋਂ ਕਿ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਮਜਬੂਤ ਹੋ ਕੇ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗ ਸੇਂਗ ਵੀ ਤੇਜ਼ੀ 'ਚ ਦਿਸ ਰਿਹਾ ਹੈ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ 11,500 ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਮਜਬੂਤ ਹੈ। ਉੱਥੇ ਹੀ ਬੀਤੇ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਡਾਓ ਜੋਂਸ ਅਤੇ ਐੱਸ. ਐਂਡ. ਪੀ.-500 ਇੰਡੈਕਸ ਕ੍ਰਮਵਾਰ 0.43 ਫੀਸਦੀ ਅਤੇ 0.33 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਹਨ, ਜਦੋਂ ਕਿ ਨੈਸਡੈਕ ਕੰਪੋਜਿਟ 0.13 ਫੀਸਦੀ ਮਜਬੂਤ ਹੋ ਕੇ ਬੰਦ ਹੋਇਆ।
ਇਸ ਵਿਚਕਾਰ ਸੋਮਵਾਰ ਦੇ ਕਾਰੋਬਾਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 0.52 ਫੀਸਦੀ ਮਜਬੂਤ ਹੋ ਕੇ 2,682.77 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 40 ਅੰਕ ਡਿੱਗ ਕੇ 22,230 'ਤੇ ਕਾਰੋਬਾਰ ਕਰਦਾ ਦਿਸਿਆ। ਹਾਂਗਕਾਂਗ ਦਾ ਹੈਂਗ ਸੇਂਗ 278 ਅੰਕ ਦੀ ਤੇਜ਼ੀ ਨਾਲ 27,492 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 42 ਅੰਕ ਦੀ ਤੇਜ਼ੀ ਨਾਲ 11,520 ਦੇ ਨਜ਼ਦੀਕ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 6.46 ਅੰਕ ਦੀ ਤੇਜ਼ੀ ਨਾਲ 2,253 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.34 ਫੀਸਦੀ ਵਧ ਕੇ 3,220 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।
ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 34,982 ਕਰੋੜ ਰੁਪਏ ਵਧਿਆ, ਟਾਪ ਗੇਨਰ
NEXT STORY