ਮੁੰਬਈ- ਕੋਵਿਡ-19 ਸੰਕਰਮਣ ਦੇ ਵਧਦੇ ਮਾਮਲਿਆਂ ਵਿਚਕਾਰ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 17 ਪੈਸੇ ਲੁੜਕ ਕੇ 75.22 'ਤੇ ਆ ਗਿਆ। ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਤੋਂ ਵੀ ਨਿਵੇਸ਼ਕਾਂ ਦੀ ਧਾਰਨਾ ਨਾਲ ਵੀ ਰੁਪਏ 'ਤੇ ਦਬਾਅ ਪਿਆ।
ਡਾਲਰ ਦੇ ਮੁਕਾਬਲੇ ਰੁਪਿਆ ਅੱਜ 75.19 'ਤੇ ਖੁੱਲ੍ਹਾ ਸੀ ਅਤੇ ਅੱਗੇ ਹੋਰ ਗਿਰਾਵਟ ਦਰਜ ਕਰਦੇ ਹੋਏ 75.22 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਡਾਲਰ ਦਾ ਮੁੱਲ 75.02 ਰੁਪਏ ਸੀ।
ਉੱਥੇ ਹੀ, ਬੁੱਧਵਾਰ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਯੰਤੀ ਅਤੇ ਮੰਗਲਵਾਰ ਨੂੰ ਗੁੜੀ ਪੜਵਾ ਦੇ ਮੌਕੇ ਕਰੰਸੀ ਬਾਜ਼ਾਰ ਬੰਦ ਸੀ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.02 ਫ਼ੀਸਦੀ ਚੜ੍ਹ ਕੇ 91.69 'ਤੇ ਸੀ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.01 ਫ਼ੀਸਦੀ ਡਿੱਗ ਕੇ 66.57 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਜ਼ਰੂਰੀ ਖ਼ਬਰ : ਲੋਕਾਂ ਨੂੰ ਕਮਾਈ ਕਰਵਾਉਣ ਦੇ ਨਾਲ-ਨਾਲ ‘ਸ਼ੇਅਰ ਬਾਜ਼ਾਰ’ ’ਚ ਇੰਝ ਕਰ ਸਕਦੇ ਹੋ ਹੁਣ ਤੁਸੀਂ ਵੀ ‘ਕਮਾਈ’
NEXT STORY