ਵਾਸ਼ਿੰਗਟਨ— ਸ਼ੁੱਕਰਵਾਰ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਹਰੇ ਨਿਸ਼ਾਨ 'ਚ ਬੰਦ ਹੋਏ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ ਨਾਲ ਉਤਸ਼ਾਹਤ ਨਿਵੇਸ਼ਕਾਂ ਨੇ ਜਮ ਕੇ ਖਰੀਦਦਾਰੀ ਕੀਤੀ।
ਵੀਰਵਾਰ ਨੂੰ ਪਹਿਲੀ ਵਾਰ ਡਾਓ ਜੋਂਸ ਨੇ 27,000 ਤੋਂ ਪਾਰ ਦਾ ਪੱਧਰ ਹਾਸਲ ਕੀਤਾ ਸੀ ਅਤੇ ਸ਼ੁੱਕਰਵਾਰ ਨੂੰ ਇਹ 243.95 ਅੰਕ ਹੋਰ ਉਛਲ ਕੇ 27,332.03 ਦੇ ਆਲਟਾਈਮ ਹਾਈ 'ਤੇ ਜਾ ਪੁੱਜਾ। ਪਿਛਲੇ ਹਫਤੇ ਡਾਓ ਜੋਂਸ ਨੇ ਕੁੱਲ ਮਿਲਾ ਕੇ 1.5 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਉੱਥੇ ਹੀ, ਸ਼ੁੱਕਰਵਾਰ ਨੂੰ ਐੱਸ. ਐਂਡ ਪੀ.-500 ਪਹਿਲੀ ਵਾਰ 3,000 ਤੋਂ ਉਪਰ 3,013.77 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਨੈਸਡੈਕ ਕੰਪੋਜ਼ਿਟ ਵੀ 0.6 ਫੀਸਦੀ ਦੀ ਤੇਜ਼ੀ ਨਾਲ 8,244.14 ਦੇ ਪੱਧਰ 'ਤੇ ਬੰਦ ਹੋਇਆ। ਹਫਤੇ ਭਰ ਦੀ ਗੱਲ ਕਰੀਏ ਤਾਂ ਐੱਸ. ਐਂਡ ਪੀ.-500 ਇੰਡੈਕਸ ਨੇ 0.8 ਫੀਸਦੀ ਅਤੇ ਨੈਸਡੈਕ ਨੇ 1 ਫੀਸਦੀ ਦੀ ਮਜਬੂਤੀ ਦਰਜ ਕੀਤੀ ਹੈ। ਬਾਜ਼ਾਰ ਨੂੰ ਉਮੀਦ ਹੈ ਕਿ ਸੁਸਤ ਗਲੋਬਲ ਅਰਥਵਿਵਸਥਾ ਤੇ ਯੂ. ਐੱਸ. ਕਾਰੋਬਾਰਾਂ 'ਚ ਨਿਵੇਸ਼ ਦੀ ਹੌਲੀ ਹੋਈ ਰਫਤਾਰ ਨੂੰ ਦੇਖਦੇ ਹੋਏ ਵਿਆਜ ਦਰਾਂ 'ਚ ਜਲਦ ਕਟੌਤੀ ਕੀਤੀ ਜਾ ਸਕਦੀ ਹੈ। ਹਾਲ ਹੀ 'ਚ ਫੈਡ ਮੁਖੀ ਇਸ ਦਾ ਸੰਕੇਤ ਵੀ ਦੇ ਚੁੱਕੇ ਹਨ। ਜੁਲਾਈ ਲਾਸਟ 'ਚ ਹੋਣ ਵਾਲੀ ਬੈਠਕ 'ਚ ਰਾਹਤ ਦਿੱਤੀ ਜਾ ਸਕਦੀ ਹੈ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ 87 ਅੰਕ ਡਿੱਗਾ ਅਤੇ ਨਿਫਟੀ 11552 'ਤੇ ਬੰਦ
NEXT STORY