ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਐੱਸ. ਐਂਡ ਪੀ.-500 ਇੰਡੈਕਸ ਨੇ ਫਰਵਰੀ ਦੇ ਬਾਅਦ ਸ਼ਾਨਦਾਰ ਪੱਧਰ ਦਰਜ ਕੀਤਾ ਹੈ। ਫੇਸਬੁੱਕ, ਐਮਾਜ਼ੋਨ ਅਤੇ ਮਾਈਕਰੋਸਾਫਟ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਚੜ੍ਹ ਕੇ 2,801.31 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਫੇਸਬੁੱਕ 0.2 ਫੀਸਦੀ, ਐਮਾਜ਼ੋਨ 0.9 ਫੀਸਦੀ ਅਤੇ ਮਾਕੀਰੋਸਾਫਟ 1.2 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਹਨ। ਟਰੇਡ ਵਾਰ ਵਿਚਕਾਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਐੱਸ. ਐਂਡ ਪੀ.-500 ਇੰਡੈਕਸ 2,800 ਦੇ ਪੱਧਰ ਤੋਂ ਉਪਰ ਬੰਦ ਹੋਇਆ ਹੈ।
ਡਾਓ ਜੋਂਸ ਨੇ ਵੀ 15 ਜੂਨ ਦੇ ਬਾਅਦ ਪਹਿਲੀ ਵਾਰ 25,000 ਦੇ ਪੱਧਰ ਨੂੰ ਪਾਰ ਕੀਤਾ ਹੈ। ਸ਼ੁੱਕਰਵਾਰ ਨੂੰ ਇਹ 94.52 ਅੰਕ ਚੜ੍ਹ ਕੇ 25,091.41 ਦੇ ਪੱਧਰ 'ਤੇ ਬੰਦ ਹੋਇਆ। ਇਸ 'ਚ ਯੂਨਾਈਟਿਡ ਤਕਨਾਲੋਜੀ ਅਤੇ ਵੈਲਗ੍ਰੀਨਜ਼ ਬੂਟਸ ਐਲਾਇੰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਨੈਸਡੈਕ ਕੰਪੋਜ਼ਿਟ 0.03 ਫੀਸਦੀ ਦੀ ਹਲਕੀ ਤੇਜ਼ੀ ਨਾਲ 7,825.98 ਦੇ ਪੱਧਰ 'ਤੇ ਬੰਦ ਹੋਇਆ ਪਰ ਇਹ ਰਿਕਾਰਡ ਤੋਂ ਸਿਰਫ ਥੋੜ੍ਹੇ ਅੰਕ ਹੀ ਦੂਰ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਕੁਝ ਬੈਂਕਾਂ ਨੇ ਤਿਮਾਹੀ ਰਿਪੋਰਟ ਜਾਰੀ ਕੀਤੀ। ਜੇ. ਪੀ. ਮਾਰਗਨ ਚੇਜ਼ ਦੇ ਤਿਮਾਹੀ ਨਤੀਜੇ ਉਮੀਦ ਤੋਂ ਬਿਹਤਰ ਰਹੇ। ਸਿਟੀ ਗਰੁੱਪ ਦਾ ਮੁਨਾਫਾ ਬਿਹਤਰ ਰਿਹਾ ਪਰ ਉਸ ਦਾ ਰੈਵੇਨਿਊ ਉਮੀਦ 'ਤੇ ਖਰਾ ਨਹੀਂ ਉਤਰਿਆ। ਕਾਰੋਬਾਰ ਦੌਰਾਨ ਜੀ. ਪੀ. ਮਾਰਗਨ ਚੇਜ਼ 0.9 ਫੀਸਦੀ ਤਕ ਚੜ੍ਹਨ ਦੇ ਬਾਅਦ 0.5 ਫੀਸਦੀ ਡਿੱਗ ਕੇ ਬੰਦ ਹੋਇਆ, ਜਦੋਂ ਕਿ ਸਿਟੀਗਰੁੱਪ ਦੇ ਸ਼ੇਅਰਾਂ 'ਚ 2 ਫੀਸਦੀ ਤੋਂ ਵਧ ਦੀ ਗਿਰਾਵਟ ਦਰਜ ਕੀਤੀ ਗਈ।
ਸੈਂਸੈਕਸ ਨਿਫਟੀ ਸਪਾਟ ਬੰਦ, ਮਿਡਕੈਪ ਅਤੇ ਸਮਾਲਕੈਪ ਦਾ ਜਮ ਕੇ ਕੁਟਾਪਾ
NEXT STORY