ਤਰਨਤਾਰਨ (ਬਲਜੀਤ)-ਪਿੰਡ ਘਰਿਆਲਾ ਵਾਸੀ ਐਕਸ ਸਰਵਿਸ ਮੈਨ ਕਿਸਾਨ ਨੇ ਕਣਕ ਦੀ ਫਸਲ ਖਰਾਬ ਹੋਣ ’ਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਕਿਸਾਨ ਸੁਖਦੇਵ ਸਿੰਘ ਪੁੱਤਰ ਅਰਬੇਲ ਸਿੰਘ ਨੇ ਦੱਸਿਆ ਕਿ ਉਸ ਦੀ ਕਣਕ ਦੀ ਫਸਲ ਢਾਈ ਏਕਡ਼ ਦੇ ਕਰੀਬ ਹੈ ਅਤੇ ਮੇਰੀ ਜ਼ਮੀਨ ਦੇ ਨਾਲ ਲੱਗਦੇ ਹੀ ਇਕ ਵਿਅਕਤੀ ਵਲੋਂ ਆਪਣੇ ਘਰ ਦਾ ਪਾਣੀ ਮੇਰੀ ਜ਼ਮੀਨ ’ਚ ਛੱਡਣ ਨਾਲ ਮੇਰੀ ਪੱਕੀ ਹੋਈ ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨਾਲ ਬਹੁਤ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦ ਉਕਤ ਵਿਅਕਤੀਆਂ ਨੂੰ ਮੈਂ ਪੱਕੀ ਹੋਈ ਕਣਕ ਦੀ ਫਸਲ ’ਚ ਪਾਣੀ ਪਾਉਣ ਤੋਂ ਰੋਕਿਆ ਤਾਂ ਉਹ ਮੈਨੂੰ ਅੱਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੈਂ ਲਿਖਤੀ ਦਰਖਾਸਤ ਪੁਲਸ ਚੌਕੀ ਘਰਿਆਲਾ ਵਿਖੇ ਦਿੱਤੀ ਹੋਈ ਹੈ, ਜਿਸ ’ਚ ਉਕਤ ਵਿਅਕਤੀਆਂ ਦਾ ਨਾਮ ਦਰਜ ਹੈ। ਮੈਂ ਜ਼ਿਲਾ ਤਰਨਤਾਰਨ ਦੇ ਐੱਸ.ਐੱਸ.ਪੀ. ਸਾਹਿਬ ਅਤੇ ਡੀ.ਸੀ. ਸਾਹਿਬ ਤੋਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਮੇਰੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਮੈਨੂੰ ਦਿੱਤਾ ਜਾਵੇ। ਇਸ ਸਬੰਧੀ ਚੌਕੀ ਇੰਚਾਰਜ ਘਰਿਆਲਾ ਐੱਸ. ਆਈ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਫੌਜੀ ਵਲੋਂ ਜੋ ਲਿਖਤੀ ਦਰਖਾਸਤ ਆਈ ਹੈ ਉਸ ਸਬੰਧੀ ਰਿਪੋਰਟ ਦਰਜ ਕਰ ਲਈ ਹੈ ਅਤੇ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਕਿਸਾਨ ਸੁਖਦੇਵ ਸਿੰਘ ਦੀ ਜ਼ਮੀਨ ਦੇ ਨਾਲ ਲੱਗਦੇ ਛੱਪਡ਼ ਦੇ ਓਵਰਫਲੋਅ ਹੋ ਜਾਣ ਕਾਰਨ ਉਸ ਦਾ ਪਾਣੀ ਉਸ ਦੀ ਪੱਕੀ ਹੋਈ ਕਣਕ ਦੀ ਫਸਲ ’ਚ ਪੈ ਗਿਆ ਹੈ ਅਤੇ ਇਸ ਸਬੰਧੀ ਹੋਰ ਜਾਂਚ ਵੀ ਚੱਲ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੱੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੀਡ਼ਤ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।
ਪੰਜਾਬ ਵਾਸੀਆਂ ਦੀ ਨਜ਼ਰ ’ਚ ਕਾਂਗਰਸੀ ਹੋਏ ਪੂਰੀ ਤਰ੍ਹਾਂ ਜ਼ੀਰੋ : ਸਿੱਧੂ
NEXT STORY