ਤਰਨਤਾਰਨ (ਜ.ਬ)- ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਇਕ ਜ਼ਰੂਰੀ ਮੀਟਿੰਗ ਸਥਾਨਕ ਬੱਸ ਅੱਡੇ ਨਜ਼ਦੀਕ ਹੋਈ। ਇਸ ਮੀਟਿੰਗ ਦੌਰਾਨ ਸਮੂਹ ਪੈਨਸ਼ਨਰਾਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਘਰਸ਼ ਨੂੰ ਤੇਜ਼ ਕਰਨ ਦੀ ਗੱਲ ਕਰਦੇ ਹੋਏ ਸਰਕਾਰ ਦੇ ਪੈਨਸ਼ਨਰਾਂ ਸਬੰਧੀ ਅਪਣਾਏ ਸਖਤ ਰਵੱਈਏ ਦੀ ਸਖਤ ਅਾਲੋਚਨਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਡੀ. ਏ. ਦੀਆਂ ਸਾਰੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ ਅਤੇ ਪੇ-ਕਮਿਸ਼ਨ ਵੀ ਲਾਗੂ ਕੀਤਾ ਜਾਵੇ। ਮੀਟਿੰਗ ਦੌਰਾਨ ਜਗੀਰ ਸਿੰਘ ਮੀਆਂਵਿੰਡ ਨੂੰ ਕਾਰਜਕਾਰੀ ਪ੍ਰਧਾਨ ਅਤੇ ਸਤਵਿੰਦਰ ਸਿੰਘ ਮਾਸਟਰ ਨੂੰ ਸੂਬੇ ਦੀ ਕਮੇਟੀ ਵਿਚ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਯਸ਼ਪਾਲ ਸਿੰਘ ਝਬਾਲ ਜਨਰਲ ਸਕੱਤਰ, ਗੁਰਮੇਜ ਸਿੰਘ ਸਫੀਪੁਰ ਸਕੱਤਰ ਜਨਰਲ, ਅਜੀਤ ਸਿੰਘ ਢੋਟੀਆਂ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 26-11-2018 ਨੂੰ ਸਰਕਾਰ ਵਿਰੁੱਧ ਜਲੰਧਰ ਵਿਖੇ ਹੋ ਰਹੇ ਰੋਸ ਮੁਜ਼ਾਹਰੇ ਵਿਚ ਵੱਧ-ਚਡ਼੍ਹ ਕੇ ਸ਼ਾਮਲ ਹੋਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਸੀਫਪੁਰ, ਜੱਸਾ ਸਿੰਘ ਕੋਟ, ਮੁਖਤਾਰ ਸਿੰਘ ਪੰਜਵਡ਼੍ਹ, ਮੰਗਲ ਸਿੰਘ ਬਾਣੀਆ, ਸੁਖਵਿੰਦਰ ਸਿੰਘ ਸਰਹਾਲੀ ਤੇ ਲੱਖਾ ਸਿੰਘ ਰੈਸ਼ੀਆਣਾ ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੇ ਹਿੱਤਾਂ ਲਈ ਵਚਣਬੱਧ ਹੋਵੇਗੀ : ਮਨਦੀਪ
NEXT STORY