ਦਿੱਲੀ ਦੀ ਇੱਕ ਔਰਤ ਨੇ ਪਿਛਲੇ ਮਹੀਨੇ ਸੋਹਣੀ ਲਿਖਾਈ ਵਿੱਚ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਰਹਿ ਰਹੇ ਆਪਣੇ ਦੋਸਤਾਂ ਨੂੰ ਚਿੱਠੀ ਲਿਖੀ।
ਉਹ ਉਨ੍ਹਾਂ ਕੋਲ ਜੁਲਾਈ ਮਹੀਨੇ ਵਿੱਚ ਛੁੱਟੀਆਂ ਮਨਾਉਣ ਲਈ ਗਈ ਸੀ ਪਰ ਹੁਣ ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਸਭ ਕਿਵੇਂ ਹਨ।
''ਹਾਏ ਬੜਾ ਹੀ ਔਖਾ ਸਮਾਂ," ਮਹਿਲਾ ਨੇ ਗੂੜੀਆਂ ਕਾਲੀਆਂ ਲਾਈਨਾਂ ਲਿਖੀਆਂ।
"ਚਾਨਣ ਹੋਣ ਤੋਂ ਪਹਿਲਾਂ ਦੀ ਰਾਤ ਬਹੁਤ ਹੀ ਕਾਲੀ ਹੈ ਅਤੇ ਚਾਨਣ ਹੋਣਾ ਅਜੇ ਬਾਕੀ ਹੈ।'' ਅਜਿਹੇ ਸ਼ਬਦਾਂ ਦੇ ਨਾਲ ਉਸ ਨੇ ਚਿੱਠੀ ਖ਼ਤਮ ਕੀਤੀ।'' ਇਸ ਦਰਦ ਦਾ ਕਾਰਨ ਸਪੱਸ਼ਟ ਸੀ।
ਇਹ ਵੀ ਪੜ੍ਹੋ:
'ਬਲੈਕ ਹੋਲ'
ਭਾਰਤ ਸਰਕਾਰ ਨੇ 5 ਅਗਸਤ ਨੂੰ ਜਦੋਂ ਭਾਰਤ ਸ਼ਾਸਿਤ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਕੇ ਵਿਸ਼ੇਸ਼ ਦਰਜਾ ਵਾਪਿਸ ਲਿਆ ਤਾਂ ਉੱਥੋਂ ਦੇ 1 ਕਰੋੜ ਲੋਕਾਂ ਨੂੰ ਸਖ਼ਤ ਸੁਰੱਖਿਆ ਦੇ ਘੇਰੇ ਵਿੱਚ ਰੱਖਿਆ ਗਿਆ ਹੈ।
ਲੈਂਡਲਾਈਨ ਫ਼ੋਨ, ਮੋਬਾਈਲ, ਇੰਟਰਨੈੱਟ ਸਭ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਇੱਕ ਸਥਾਨਕ ਸੰਪਾਦਕ ਨੇ ਇਸ ਨੂੰ ''ਇਨਫਰਮੇਸ਼ਨ ਬਲੈਕ ਹੋਲ'' ਕਿਹਾ ਹੈ।
ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੰਘਣ ਤੋਂ ਬਾਅਦ ਸਰਕਾਰ ਨੇ 80 ਫ਼ੀਸਦ ਲੈਂਡਲਾਈਨ ਫੋਨ ਬਹਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਔਰਤ ਨੇ ਪੈੱਨ ਅਤੇ ਪੇਪਰ ਉਦੋਂ ਚੁੱਕਿਆ ਜਦੋਂ ਉਸ ਨੇ ਦਿੱਲੀ ਵਿੱਚ ਕਸ਼ਮੀਰ ਤੋਂ ਆਏ ਇੱਕ ਫ੍ਰੀਲਾਂਸ ਪੱਤਰਕਾਰ ਦੀਆਂ ਫੇਸਬੁੱਕ ਪੋਸਟਾਂ ਦੇਖੀਆਂ।
27 ਸਾਲਾ ਵਿਕਾਰ ਸਈਦ ਨੇ ਇੰਟਰਨੈੱਟ ਦੀ ਵਰਤੋਂ ਲਈ ਰਾਜਧਾਨੀ ਦਿੱਲੀ ਦੀ ਉਡਾਨ ਭਰੀ ਸੀ ਅਤੇ ਨਿਊਜ਼ ਸੰਸਥਾਵਾਂ ਨੂੰ ਕੁਝ ਆਈਡੀਆ ਦਿੱਤੇ ਸਨ।
ਉਸ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਇੱਕ ਸੰਦੇਸ਼ ਪੋਸਟ ਕੀਤਾ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਉਸ ਦੇ ਜ਼ਿਲ੍ਹੇ ਤੋਂ ਲੋਕ ਆਪਣੇ ਪਰਿਵਾਰਾਂ ਲਈ ਆਪਣੇ ਪਤੇ ਦੇ ਨਾਲ ਮੈਸੇਜ ਭੇਜ ਸਕਦੇ ਹਨ।
ਦੋ ਦਿਨ ਬਾਅਦ ਸਈਦ ਸ਼੍ਰੀਨਗਰ ਵਾਪਿਸ ਪਹੁੰਚੇ। ਉਦੋਂ ਦੁਨੀਆਂ ਭਰ ਤੋਂ ਉਨ੍ਹਾਂ ਦੇ ਫ਼ੋਨ 'ਤੇ 17 ਅਜਿਹੇ ਮੈਸੇਜ ਆਏ ਹੋਏ ਸਨ।
ਉਨ੍ਹਾਂ ਨੇ ਇਹ ਸਭ ਸੰਦੇਸ਼ ਦੱਖਣੀ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਰਹਿ ਰਹੇ ਲੋਕਾਂ ਤੱਕ ਪਹੁੰਚਾਏ।
ਕਈਆਂ ਨੇ ਡਿਜੀਟਲ ਮੈਸੇਜ ਭੇਜੇ ਸਨ। ਕਈ ਨੇ ਪੇਪਰ 'ਤੇ ਲਿਖਿਆ ਸੀ, ਕਈਆਂ ਨੇ ਫੋਟੋ ਖਿੱਚ ਕੇ ਫੇਸਬੁੱਕ ਦੀ ਮੈਸੇਂਜਰ ਐਪ ਰਾਹੀਂ ਭੇਜੀ ਸੀ।
ਦਿੱਲੀ ਵਿੱਚ ਰਹਿੰਦੀ ਔਰਤ- ਜਿਹੜੀ ਕਿ ਕਸ਼ਮੀਰੀ ਨਹੀਂ ਹੈ- ਉਹ ਵੀ ਉਨ੍ਹਾਂ ਵਿੱਚੋਂ ਇੱਕ ਸੀ। ਆਪਣੀ ਚਿੱਠੀ ਵਿੱਚ, ਉਸ ਦੀ ਸੰਚਾਰ ਕੱਟੇ ਜਾਣ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ ਸਪੱਸ਼ਟ ਹੈ।
ਉਹ ਲਿਖਦੀ ਹੈ ਕਿ ਕਿਵੇਂ ਉਸ ਦੀਆਂ ਉਂਗਲਾਂ 'ਤੇ ਜ਼ਖ਼ਮ ਹੋ ਗਏ ਸਨ'' ਕਸ਼ਮੀਰ ਵਿੱਚ ਨੰਬਰ ਡਾਇਲ ਕਰ-ਕਰਕੇ, ਰਾਤ ਨੂੰ ਆਪਣੇ ਮੈਸੇਜ ਚੈੱਕ ਕਰਨ ਲਈ ਉੱਠਦੀ ਹੈ। ਕੁਝ ਨੰਬਰ ਡਾਇਲ ਕਰਦੀ ਹੈ ਅਤੇ ਫਿਰ ਵਾਰ-ਵਾਰ ਕਸ਼ਮੀਰ ਵਿੱਚ ਬਤੀਤ ਕੀਤੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖਦੀ ਹੈ।
ਕਸ਼ਮੀਰ ਵਾਪਿਸ ਪਰਤੇ, ਸਈਦ ਇੱਕ ਯਾਤਰਾ ਕਰਨ ਵਾਲੇ ਮੈਸੇਂਜਰ ਬਣ ਗਏ ਸਨ। ਉਹ ਬੰਦ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰਾਂ ਤੱਕ ਸੰਦੇਸ਼ ਪਹੁੰਚਾਉਣ ਲਈ ਸ਼੍ਰੀਨਗਰ ਤੋਂ ਬਾਹਰ ਨਿਕਲਦੇ ਸਨ। ਉਨ੍ਹਾਂ ਦਾ ਬੇਜਾਨ ਮੋਬਾਈਲ ਕੀਮਤੀ ਖ਼ਬਰਾਂ ਵਿੱਚ ਤਬਦੀਲ ਹੋ ਗਿਆ ਸੀ।
"ਮੈਂ ਲੋਕਾਂ ਦੇ ਘਰਾਂ ਨੂੰ ਟਰੈਕ ਕੀਤਾ, ਉਨ੍ਹਾਂ ਦੇ ਦਰਵਾਜ਼ੇ ਖੜਕਾਏ ਅਤੇ ਆਪਣੇ ਫੋਨ ਵਿੱਚ ਸੰਦੇਸ਼ ਵਿਖਾਏ। ਉਨ੍ਹਾਂ ਵਿੱਚੋਂ ਜ਼ਿਆਦਾਤਰ ਚੰਗੀਆਂ ਖ਼ਬਰਾਂ ਸਨ।''
ਸਈਦ ਕਹਿੰਦੇ ਹਨ,''ਇੱਕ ਬਹੁਤ ਹੀ ਭਾਵੁਕ ਪਲ ਸੀ। ਇੱਕ ਮਾਤਾ-ਪਿਤਾ ਜਿਨ੍ਹਾਂ ਦਾ ਮੁੰਡਾ ਚੰਡੀਗੜ੍ਹ ਵਿੱਚ ਪੜ੍ਹਾਈ ਕਰਦਾ ਹੈ ਉਨ੍ਹਾਂ ਨੂੰ ਮੇਰੇ ਜ਼ਰੀਏ ਪਤਾ ਲਗਿਆ ਕਿ ਉਹ ਆਪਣੇ ਇਮਤਿਹਾਨ ਵਿੱਚ ਦੂਜੇ ਨੰਬਰ 'ਤੇ ਆਇਆ ਹੈ। ਤਾਂ ਉਸਦੀ ਮਾਂ ਨੇ ਮੈਨੂੰ ਗਲੇ ਨਾਲ ਲਗਾ ਲਿਆ ਅਤੇ ਰੋਣ ਲੱਗੀ।''
ਉਸ ਨੇ ਮੈਨੂੰ ਕਿਹਾ,''ਤੂੰ ਮੇਰੇ ਮੁੰਡੇ ਵਾਂਗ ਹੈ।''
ਲੈਂਡਲਾਈਨ ਫੋਨਾਂ ਦੀ ਵਰਤੋਂ
ਪਾਬੰਦੀਆਂ ਦੌਰਾਨ ਲੈਂਡਲਾਈਨ ਫੋਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਵੇਖਿਆ ਗਿਆ ਜਦਕਿ ਹੁਣ ਵੱਡੇ ਪੱਧਰ 'ਤੇ ਲੋਕਾਂ ਨੇ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ।
ਭਾਰਤ ਵਿੱਚ ਅਰਬਾਂ ਮੋਬਾਈਲ ਫੋਨ ਵਰਤੋਂਕਾਰ ਹਨ ਅਤੇ 560 ਮਿਲੀਅਨ ਇੰਟਰਨੈੱਟ ਸਬਸਕਰਾਈਬਰਜ਼ ਹਨ। ਇਸਦੇ ਮੁਕਾਬਲੇ ਇੱਥੇ ਸਿਰਫ਼ 23 ਮਿਲੀਅਨ ਲੈਂਡਲਾਈਨ ਫੋਨ ਹਨ।
ਇਹ ਵੀ ਪੜ੍ਹੋ:
ਪਰ ਹੁਣ ਕਸ਼ਮੀਰ ਵਿੱਚ ਲੋਕ ਨਵੇਂ ਲੈਂਡਲਾਈਨ ਕਨੈਕਸ਼ਨ ਲਈ ਅਪਲਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੁੜ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਕਿ ਬੰਦ ਨੂੰ ਕਰੀਬ ਦੋ ਮਹੀਨੇ ਹੋ ਚੁੱਕੇ ਹਨ ਅਜਿਹੇ ਹੋਰ ਫ਼ੋਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਪਰ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਫ਼ੋਨ ਲਾਈਨਾਂ ਕੰਮ ਨਹੀਂ ਕਰ ਰਹੀਆਂ।
ਯਾਸਮੀਨ ਮਸਰੱਤ ਇੱਕ ਕਮਰੇ ਵਿੱਚ ਟਰੈਵਲ ਏਜੰਸੀ ਚਲਾਉਂਦੀ ਹੈ। ਉਹ ਜਿਸ ਇਲਾਕੇ ਵਿੱਚ ਹੈ, ਉੱਥੇ ਕੁਝ ਟੈਲੀਫੋਨ ਲਾਈਨਾ ਠੀਕ ਹੋਈਆਂ ਤਾਂ ਉਸ ਨੇ ਲੋਕਾਂ ਨੂੰ ਆਪਸ ਵਿੱਚ ਗੱਲ ਕਰਵਾਉਣ ਲਈ ਮਦਦ ਕਰਨ ਦੀ ਸੋਚੀ।
ਬਹਾਦੁਰੀ ਦਿਖਾਉਂਦਿਆਂ ਉਸ ਨੇ ਅਗਸਤ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਅਤੇ ਲੈਂਡਲਾਈਨ ਤੋਂ ਲੋਕਾਂ ਨੂੰ ਕਿਹਾ ਕਿ ਉਹ ਮੁਫ਼ਤ ਫੋਨ ਕਰ ਸਕਦੇ ਹਨ।
ਕੰਧ 'ਤੇ ਨੋਟਿਸ ਲੱਗੇ ਹੋਏ ਹਨ ਜਿਨ੍ਹਾਂ 'ਤੇ ਲਿਖਿਆ ਹੈ ਕਿ ਆਪਣੀ ਗੱਲ ਛੋਟੀ ਰੱਖੋ, 'ਕਿਉਂਕਿ ਸਾਨੂੰ ਇਸ ਦੇ ਪੈਸੇ ਪੈ ਰਹੇ ਹਨ'।
ਛੇਤੀ ਹੀ ਉਸ ਦਾ ਦਫਤਰ ਲੋਕਾਂ ਨਾਲ ਭਰ ਗਿਆ। 500 ਤੋਂ ਵੱਧ ਲੋਕੀ ਉੱਥੇ ਪਹੁੰਚ ਗਏ। ਯਾਸਮੀਨ ਦੇ ਦਫਤਰ ਤੋਂ ਹਰ ਰੋਜ਼ ਲਗਭਗ 1000 ਫੋਨ ਕਾਲ ਕੀਤੇ ਜਾ ਰਹੇ ਹਨ।
ਜਿਵੇਂ-ਜਿਵੇਂ ਲੋਕਾ ਨੂੰ ਇਸ ਬਾਰੇ ਪਤਾ ਲਗਿਆ ਉਹ ਇੱਥੇ ਆਉਂਦੇ ਗਏ।
ਕਸ਼ਮੀਰ ਵਿੱਚ ਇੰਟਰਨੈੱਟ ਬੰਦ ਹੋਣਾ ਆਮ ਹੈ
ਉਨ੍ਹਾਂ ਵਿੱਚ ਕੈਂਸਰ ਨਾਲ ਪੀੜਤ ਮਰੀਜ਼ ਸਨ ਜੋ ਡਾਕਟਰ ਨੂੰ ਫੋਨ ਕਰ ਰਹੇ ਸਨ ਜਾਂ ਹੋਰ ਸ਼ਹਿਰਾਂ ਵਿੱਚ ਦਵਾਈਆਂ ਲਈ ਫੋਨ ਕਰ ਰਹੇ ਸਨ ਜੋ ਉੱਥੇ ਮਿਲ ਨਹੀਂ ਰਹਿਆਂ ਸਨ।
ਇੱਕ ਦਿਨ ਅੱਠ ਸਾਲ ਦੀ ਇੱਕ ਕੁੜੀ ਪਰੇਸ਼ਾਨੀ ਦੀ ਹਾਲਤ ਵਿੱਚ ਆਪਣੀ ਨਾਨੀ ਨਾਲ ਉੱਥੇ ਆਈ। ਉਹ ਆਪਣੀ ਮਾਂ ਨਾਲ ਗੱਲ ਕਰਨਾ ਚਾਹੁੰਦੀ ਸੀ ਜੋ ਕੈਂਸਰ ਦੀ ਮਰੀਜ਼ ਸੀ ਅਤੇ ਮੁੰਬਈ ਵਿੱਚ ਇਲਾਜ ਕਰਵਾ ਰਹੀ ਸੀ। ਉਨ੍ਹਾਂ ਦੀ 20 ਦਿਨਾਂ ਤੋਂ ਗੱਲ ਨਹੀਂ ਹੋਈ ਸੀ।
ਉਹ ਕੁੜੀ ਵਾਰ-ਵਾਰ ਆਪਣੀ ਮਾਂ ਨੂੰ ਕਹਿ ਰਹੀ ਸੀ, "ਤੁਸੀਂ ਠੀਕ ਹੋ ਜਾਓ ਤੇ ਜਲਦੀ ਘਰ ਆ ਜਾਓ।"
ਮਸਰਤ ਨੇ ਕਿਹਾ, "ਉਹ ਬਹੁਤ ਹੀ ਭਾਵਾਤਮਕ ਸਮਾਂ ਸੀ। ਇਸ ਕਮਰੇ ਵਿੱਚ ਸਾਰੇ ਰੋ ਰਹੇ ਸਨ।"
ਇਕ ਹੋਰ ਆਦਮੀ ਉੱਥੇ ਆਇਆ ਅਤੇ ਆਪਣੇ ਬੇਟੇ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਦਾਦੀ ਦੀ ਮੌਤ ਹੋ ਗਈ ਹੈ।
ਲੈਂਡਲਾਈਨ ਫੋਨ 'ਤੇ ਵੀ ਗੱਲ ਕਰਨਾ ਇਨ੍ਹਾਂ ਸੌਖਾ ਨਹੀਂ। ਇਸ ਲਈ ਕਸ਼ਮੀਰੀ ਜੋ ਭਾਰਤ ਦੇ ਹੋਰ ਹਿੱਸਿਆਂ ਵਿੱਚ ਜਾਂ ਦੇਸ ਦੇ ਬਾਹਰ ਰਹਿ ਰਹੇ ਹਨ, ਉਹ ਖ਼ਬਰਾਂ ਦੇ ਸਥਾਨਕ ਚੈਨਲਾਂ ਦੀ ਮਦਦ ਨਾਲ ਆਪਣੇ ਪਰਿਵਾਰਾਂ ਤੱਕ ਸੰਦੇਸੇ ਪਹੁੰਚਾ ਰਹੇ ਹਨ।
ਦਿੱਲੀ ਵਿੱਚ ਸਥਿਤ ਸੈਟਲਾਈਟ ਅਤੇ ਕੇਬਲ ਨਿਊਜ਼ ਨੈਟਵਰਕ ਗੁਲਿਸਤਾਨ ਨਿਊਜ਼ ਕੋਲ ਮੈਸੇਜ ਅਤੇ ਵੀਡੀਓ ਆ ਰਹੇ ਹਨ ਜੋ ਉਹ ਖ਼ਬਰਾਂ ਦੌਰਾਨ ਚਲਾਉਂਦੇ ਹਨ। ਚੈਨਲ ਤੇ ਕਸ਼ਮੀਰ ਵਿੱਚ ਰਹਿ ਰਹੇ ਲੋਕਾਂ ਦੇ ਮੈਸੇਜ ਵੀ ਚਲਦੇ ਹਨ।
ਚੈਨਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਕੈਂਸਲ ਹੋਣ ਦੇ ਸੈਂਕੜੇ ਮੈਸੇਜ ਅੰਗ੍ਰੇਜ਼ੀ ਅਤੇ ਉਰਦੂ ਖ਼ਬਰਾਂ ਦੌਰਾਨ ਚਲਾਏ ਹਨ। ਕਸ਼ਮੀਰ ਵਿੱਚ ਇਹ ਵਿਆਹ ਦਾ ਸੀਜ਼ਨ ਹੈ।
ਪਿਥਲੇ ਹਫਤੇ 26 ਸਾਲਾ ਸ਼ੋਏਬ ਮਲਿਕ ਨੇ ਸ੍ਰੀਨਗਰ ਵਿੱਚ ਚੈਨਲ ਦੇ ਦਫ਼ਤਰ ਆ ਕੇ ਪੁੱਛਿਆ ਕਿ ਕੀ ਉਹ ਉਸ ਦੇ ਪਿਤਾ ਨੂੰ ਲੱਭਣ ਵਿੱਚ ਮਦਦ ਕਰ ਸਕਦੇ ਹਨ।
ਬਮੀਨਾ ਦੇ ਰਹਿਣ ਵਾਲੇ ਉਸ ਦੇ 75 ਸਾਲਾ ਪਿਤਾ ਸਵੇਰ ਦੀ ਸੈਰ ਲਈ ਗਏ ਸਨ, ਪਰ ਵਾਪਸ ਨਹੀਂ ਪਹੁੰਚੇ। ਮੀਰ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਫਿਰ ਪੁਲਿਸ ਵਿੱਚ ਸ਼ਿਕਾਇਤ ਦਰਜ ਕੀਤੀ।
ਉਸ ਨੇ ਕਿਹਾ, "ਸੜਕਾਂ 'ਤੇ ਲੋਕ ਨਹੀਂ ਹਨ। ਸਾਰਾ ਕੁਝ ਬੰਦ ਹੈ ਅਤੇ ਪੁਲਿਸ ਇਸ ਕੰਮ ਵਿੱਚ ਲੱਗੀ ਹੈ ਕਿ ਬੰਦ ਚਲਦਾ ਰਹੇ। ਮੇਰੇ ਪਿਤਾ ਦੀ ਫੋਟੋ ਦੇ ਨਾਲ ਮੇਰਾ ਵੀਡੀਓ ਮੈਸੇਜ ਸ਼ਾਇਦ ਉਨ੍ਹਾਂ ਨੂੰ ਲੱਭਣ ਵਿੱਚ ਮਦਦ ਕਰ ਸਕੇ।"
ਜਿੱਥੇ ਚੈਨਲ ਪਰਿਵਾਰਾਂ ਨੂੰ ਮਿਲਵਾਉਣ ਵਿੱਚ ਲੱਗੇ ਹਨ, ਉੱਥੇ ਹੀ ਉਨ੍ਹਾਂ ਨੂੰ ਆਪਣੇ ਕੰਮ ਕਰਨ ਵਿੱਚ ਦਿੱਕਤ ਆ ਰਹੀ ਹੈ। ਬੰਦ ਦੇ ਕਾਰਨ ਸਥਾਨਕ ਮੀਡੀਆ ਲਈ ਖ਼ਬਰਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਗਈਆਂ ਹਨ।
ਇੱਕ ਚੈਨਲ ਹਰ ਰੋਜ਼ 3-4 16 ਜੀਬੀ ਦੀ ਪੈਨ ਡਰਾਈਵਜ਼ ਹਵਾਈ ਜਹਾਜ਼ ਜ਼ਰੀਏ ਦਿੱਲੀ ਪਹੁੰਚਾਉਂਦਾ ਹੈ ਜਿਸ ਵਿੱਚ ਕਸ਼ਮੀਰ ਦੇ ਹਾਲਾਤ ਬਾਰੇ ਖ਼ਬਰਾਂ ਹੁੰਦੀਆਂ ਹਨ। ਇਹ ਫੂਟੇਜ ਦਿੱਲੀ ਸਥਿਤ ਦਫਤਰ ਵਿੱਚ ਐਡਿਟ ਕੀਤੀ ਜਾਂਦੀ ਹੈ ਅਤੇ ਦਿਖਾਈ ਜਾਂਦੀ ਹੈ।
ਸਥਾਨਕ ਅਖ਼ਬਾਰ 16 ਤੋਂ 20 ਸਫਿਆਂ ਤੋਂ ਘੱਟ ਕੇ 6 ਤੋਂ 8 ਸਫੇ ਦੇ ਰਹਿ ਗਏ ਹਨ। ਕਈ ਹਫਤੀਆਂ ਤੱਕ ਪੱਤਰਕਾਰ ਸਰਕਾਰ ਦੁਆਰਾ ਬਣਾਏ ਗਏ ਮੀਡੀਆ ਸੈਂਟਰ ਵਿੱਚ ਜਾ ਕੇ ਖ਼ਬਰਾਂ ਭੇਜਦੇ ਰਹੇ ਜਿੱਥੇ ਸਿਰਫ 10 ਕੰਪਊਟਰਡਜ਼ ਸਨ।
ਇੱਕ ਫੋਟੋਗ੍ਰਾਫਰ ਨੇ ਕਿਹਾ, "ਇਹ ਸਾਡੇ ਸਬਰ ਦਾ ਇਮਤਿਹਾਨ ਹੈ। ਇੱਕ ਦਿਨ ਮੈਨੂੰ ਕੁਝ ਫੋਟੋਆਂ ਭੇਜਣ ਵਿੱਚ ਸੱਤ ਘੰਟੇ ਲੱਗ ਗਏ।"
ਇਹ ਪਹਿਲੀ ਵਾਰੀ ਨਹੀਂ ਹੈ ਕਿ ਕਸ਼ਮੀਰ ਵਿੱਚ ਇੰਟਰਨੈੱਟ ਬੰਦ ਕੀਤਾ ਗਿਆ ਹੋਵੇ। ਵੈਬਸਾਈਟ internetshutdown.in ਮੁਤਾਬਕ, ਉਸ ਸਾਲ 51 ਵਾਰ ਇੰਟਰਨੈੱਟ ਬੰਦ ਕੀਤਾ ਗਿਆ ਹੈ। 2011 ਤੋਂ ਹੁਣ ਤੱਕ 170 ਵਾਰ ਇੰਟਰਨੈੱਟ ਬੰਦ ਕੀਤਾ ਗਿਆ ਹੈ। ਸਾਲ 2016 ਵਿੱਚ ਛੇ ਮਹੀਨਿਆਂ ਲਈ ਇੰਟਰਨੈੱਟ ਬੰਦ ਸੀ।
ਇਹ ਵੀ ਪੜ੍ਹੋ:
ਕਸ਼ਮੀਰ ਟਾਈਮਜ਼ ਦੀ ਐਗਜ਼ੈਕਟਿਵ ਡਾਇਰੈਕਟਰ ਅਨੁਰਾਧਾ ਭਸੀਨ ਨੇ ਸੰਚਾਰ ਦੇ ਸਾਧਨ ਬੰਦ ਹੋਣ ਅਤੇ ਪੱਤਰਕਾਰਾਂ ਨੂੰ ਪੂਰੀ ਤਰ੍ਹਾਂ ਕੰਮ ਨਾ ਕਰਨ ਦੇਣ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ।
ਉਨ੍ਹਾਂ ਨੇ ਇਸ ਨੂੰ 'ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੱਸਿਆ ਹੈ'।
ਉਨ੍ਹਾਂ ਨੇ ਕਿਹਾ ਕਿ ਇਸ ਬੰਦ ਦਾ ਮਤਲਬ ਇਹ ਵੀ ਹੈ ਕਿ ਮੀਡੀਆ ਜੋ ਹੋ ਰਿਹਾ ਹੈ ਉਸ ਬਾਰੇ ਖ਼ਬਰਾਂ ਨਹੀਂ ਕਰ ਸਕਦਾ ਅਤੇ ਕਸ਼ਮੀਰ ਦੇ ਲੋਕਾਂ ਨੂੰ ਉਹ ਸੂਚਨਾ ਨਹੀਂ ਮਿਲਦੀ ਜੋ ਭਾਰਤ ਦੇ ਬਾਕੀ ਲੋਕਾਂ ਨੂੰ ਮਿਲ ਰਹੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਸੂਚਨਾ ’ਤੇ ਪਾਬੰਦੀ ਇਸ ਲਈ ਜ਼ਰੂਰੀ ਹੈ ਤਾਕਿ ਹਿੰਸਾ ਨੂੰ ਰੋਕਿਆ ਜਾ ਸਕੇ।
ਭਾਰਤ ਪਾਕਿਸਤਾਨ 'ਤੇ ਇਹ ਇਲਜ਼ਾਮ ਲਗਾਉਂਦਾ ਹੈ ਕਿ ਉਹ ਅੱਤਵਾਦੀਆਂ ਨੂੰ ਸਹਿਯੋਗ ਦੇ ਰਿਹਾ ਹੈ ਦਿਸ ਕਾਰਨ ਹਿੰਸਾ ਹੁੰਦੀ ਹੈ। ਇਸ ਇਲਜ਼ਾਮ ਨੂੰ ਪਾਕਿਸਤਾਨ ਖਾਰਿਜ ਕਰਦਾ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਹਾਲ ਹੀ ਵਿੱਚ ਕਿਹਾ, "ਮੈਂ ਕਿਸ ਤਰ੍ਹਾਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਦਾਰਾਂ ਵਿਚਕਾਰ ਸੰਚਾਰ ਦੇ ਸਾਧਨ ਬੰਦ ਕਰ ਦੇਵਾਂ, ਪਰ ਬਾਕੀ ਲੋਕਾਂ ਲਈ ਇੰਟਰਨੈੱਟ ਚੱਲਦਾ ਰੱਖਾਂ? ਮੈਨੂੰ ਖ਼ੁਸ਼ੀ ਹੋਵੇਗੀ ਜੇ ਕੋਈ ਮੈਨੂੰ ਇਹ ਦੱਸ ਦੇਵੇ।"
ਪਰ ਖੋਜ ਮੁਤਾਬਕ, ਇਸ ਤਰ੍ਹਾਂ ਦੀ ਪਾਬੰਦੀ ਕਾਰਨ ਹੋਰ ਹਿੰਸਾ ਹੋ ਸਕਦੀ ਹੈ।
ਸਥਾਨਕ ਅਖਬਾਰਾਂ ਲਈ ਖ਼ਬਰਾਂ ਇਕੱਠੀਆਂ ਕਰਨੀਆਂ ਵੀ ਬਹੁਤ ਔਖੀਆਂ ਹੋ ਗਈਆਂ
ਸਟੈਨਫੋਰਡ ਯੂਨੀਵਰਸਿਟੀ ਦੇ ਜੈਨ ਰਿਡਜ਼ੈਕ ਨੇ ਇੰਟਰਨੈੱਟ ਤੇ ਪਾਬੰਦੀ ਬਾਰੇ ਖੋਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਹਿੰਸਕ ਐਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਕਸ਼ਮੀਰ ਦਾ ਭੱਵਿਖ ਅਜੇ ਅਨਿਸ਼ਚਿਤ ਹੈ। ਇਹ ਸਾਫ ਨਹੀਂ ਕਿ ਸੂਚਨਾ ਤੇ ਪਾਬੰਦੀ ਕਦੋਂ ਹਟਾਈ ਜਾਵੇਗੀ ਜਾਂ ਕਦੋਂ ਢਿਲ ਦਿੱਤੀ ਜਾਵੇਗੀ। ਪਰ ਆਸ ਦੀ ਕਿਰਣ ਨਜ਼ਰ ਆ ਰਹੀ ਹੈ।
ਇੱਕ ਸਵੇਰ ਇੱਕ ਨਿਊਜ਼ ਚੈਲਨ ਦੀ ਲੀਜ਼ ਲਾਈਨ ਅਚਾਨਕ ਫਿਰ ਤੋਂ ਕੰਮ ਕਰਨ ਲੱਗੀ।
ਇੱਕ ਖ਼ੁਸ਼ੀ ਦੀ ਲਹਿਰ ਦੌੜ ਗਈ।
ਚੀਫ ਰਿਪੋਰਟਰ ਸਈਦ ਰੌਫ ਨੇ ਕਿਹਾ, "ਸ਼ਾਇਦ ਹੁਣ ਹਾਲਾਤ ਸੁਧਰ ਜਾਣ। ਅਸੀਂ ਇਸੇ ਆਸ ਨਾਲ ਜੀ ਰਹੇ ਹਾਂ।"
ਇਹ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=KfvrMNEdw-A
https://www.youtube.com/watch?v=5bkF2kHXBbM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਫ਼ਗਾਨਿਸਤਾਨੀ ਕ੍ਰਿਕਟ ਟੀਮ ਦਾ ਰਫ਼ਿਊਜੀ ਕੈਂਪ ਤੋਂ ਦੁਨੀਆਂ ਨੂੰ ਹੈਰਾਨ ਕਰਨ ਵਾਲਾ ਸਫ਼ਰ
NEXT STORY