ਅਮਰੀਕਾ ਦੇ ਨਿਊਯਾਰਕ ਦੇ ਗਵਰਨਰ ਨੇ ਮੈਡੀਕਲ ਸਪਲਾਈ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾਵਾਇਰਸ ਇੱਕ ਬੁਲੇਟ ਟਰੇਨ ਨਾਲੋਂ ਵੀ ਤੇਜ਼ੀ ਨਾਲ ਫ਼ੈਲ ਰਿਹਾ ਹੈ।
ਗਵਰਨਰ ਕੁਊਮੋ ਨੇ ਪੱਤਰਕਾਰਾਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ-19 ਦਾ ਸਿਖਰ ਸਾਡੇ ਅੰਦਾਜ਼ੇ ਨਾਲ ਉੱਚਾ ਹੈ ਤੇ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਪਹਿਲਾਂ ਜਲਦੀ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੰਘੀ ਸਰਕਾਰ ਇਸ ਸੰਕਟ ਦੇ ਮੁਕਾਬਲੇ ਢੁਕਵੀਂ ਸੰਖਿਆ ਵਿੱਚ ਜੀਵਨ ਬਚਾਉਣ ਵਾਲੇ ਉਪਕਰਣ ਨਹੀਂ ਭੇਜ ਰਹੀ ਹੈ।
LIVE: ਕੋਰੋਨਾਵਾਇਰਸ ਮਹਾਂਮਾਰੀ ਤੇ ਹਰ ਵੱਡੀ ਅਪਡੇਟ ਖ਼ਬਰ ਲਈ ਲਿੰਕ ਕਲਿੱਕ ਕਰੋ
ਨਿਊਯਾਰਕ ਵਿੱਚ ਹੁਣ ਕੋਵਿਡ-19 ਦੇ 25 ਹਜ਼ਾਰ ਮਾਮਲੇ ਹਨ ਤੇ ਘੱਟੋ-ਘੱਟ 210 ਮੌਤਾਂ ਹੋ ਚੁੱਕੀਆਂ ਹਨ।
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਖ਼ਦਸ਼ਾ ਜ਼ਾਹਰ ਕੀਤਾ ਕਿ ਅਮਰੀਕਾ ਬੀਮਾਰੀ ਦਾ ਅਗਲਾ ਕੇਂਦਰ (ਐਪੀਸੈਂਟਰ) ਬਣ ਸਕਦਾ ਹੈ।
ਸੰਗਠਨ ਦੀ ਚੇਤਵਾਨੀ ਉਸ ਸਮੇਂ ਆਈ ਹੈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਮੀਦ ਪਰਗਟ ਕੀਤੀ ਸੀ ਕਿ ਅਮਰੀਕਾ ਅਗਲੇ ਮਹੀਨੇ ਤੋਂ ਕਾਰੋਬਾਰ ਮੁੜ ਸ਼ੁਰੂ ਕਰ ਸਕੇਗਾ।
ਕੋਰੋਨਾਵਾਇਰਸ: ਸਪੇਨ 'ਚ ਬਿਰਧ ਆਸ਼ਰਮਾਂ 'ਚ ਇਕੱਲੇ ਮਿਲੇ ਬਿਮਾਰ ਬਜ਼ੁਰਗ ਤੇ ਲਾਸ਼ਾਂ
ਸਪੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਦਾਨ 'ਚ ਉਤਰੇ ਸਪੇਨ ਦੇ ਸਿਪਾਹੀਆਂ ਨੂੰ ਬਿਰਧ ਆਸ਼ਰਮਾਂ ਵਿੱਚ ਇਕੱਲੇ ਛੱਡ ਦਿੱਤੇ ਗਏ ਬਿਮਾਰ ਬਜ਼ੁਰਗ ਅਤੇ ਕਈ ਥਾਵਾਂ 'ਤੇ ਬਜ਼ੁਰਗਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੌਬਲਸ ਨੇ ਇੱਕ ਨਿੱਜੀ ਚੈਨਲ ਟੈਲੀਸਿਨਸੋ ਨੂੰ ਦੱਸਿਆ, "ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋ ਰਿਹਾ ਹੈ, ਉਸ ਨੂੰ ਲੈ ਕੇ ਸਰਕਾਰ ਹੋਰ ਸਖ਼ਤੀ ਕਰਨ ਜਾ ਰਹੀ ਹੈ।"
ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 462 ਸੀ ਤੇ ਸਪੇਨ ਵਿੱਚ ਹੁਣ ਤੱਕ 2100 ਤੋਂ ਵੱਧ ਮੌਤਾਂ ਦਰਜ ਹੋ ਗਈਆਂ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।
ਕੋਰੋਨਾਵਾਇਰਸ: ਕਰਫਿਊ ਦੌਰਾਨ ਲੋੜ ਦਾ ਸਮਾਨ ਤੁਹਾਡੇ ਤੱਕ ਕਿਵੇਂ ਪਹੁੰਚੇਗਾ
ਕੋਰੋਨਾਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ।
ਪਰ ਇਸ ਦੇ ਬੁਨਿਆਦੀ ਲੋੜਾਂ ਦੀ ਪੂਰਤੀ ਬਾਰੇ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨ ਵਿੱਚ ਉੱਚ ਰਹੇ ਹਨ। ਅਜਿਹੇ ਹੀ ਕੁਝ ਸਵਾਲਾਂ ਦਾ ਜਵਾਬ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦਿੱਤਾ। ਦੇਖੋ ਵੀਡੀਓ:
https://www.youtube.com/watch?v=YD4_9ux-dLA
ਕੋਰੋਨਾਵਾਇਰਸ ਤੋਂ ਲੜਦੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤੇ ਮੁਸ਼ਕਲਾਂ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ ਵਿੱਚ ਕੋਵਿਡ-19 ਨਾਲ ਲੜਾਈ ਖ਼ਾਤਰ ਬਹੁ-ਖਰਬੀ ਪੈਕੇਜ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਵਿੱਚ ਬਿਮਾਰਾਂ ਦੀ ਗਿਣਤੀ 950 ਤੋਂ ਪਾਰ ਹੋ ਚੁੱਕੀ ਹੈ।
ਹਾਲਾਂਕਿ ਇਮਰਾਨ ਖ਼ਾਨ ਨੇ ਪਿਛਲੇ ਦਿਨੀਂ ਦੇਸ਼ ਦੇ ਨਾਮ ਆਪਣੇ ਸੰਬੋਧਨ ਮੁਕੰਮਲ ਲੌਕਡਾਊਨ ਤੋਂ ਇਨਕਾਰ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਵਿੱਚ 25 ਫ਼ੀਸਦੀ ਵਸੋਂ ਗਰੀਬੀ ਰੇਖਾ ਤੋਂ ਥੱਲੇ ਹੈ। ਜੇ ਲੌਕਡਾਊਨ ਕੀਤਾ ਤਾਂ ਉਹ ਰੋਟੀ ਕਿੱਥੋਂ ਖਾਵੇਗੀ।
ਉਨ੍ਹਾਂ ਨੇ ਆਪਣੀ ਅਵਾਮ ਨੂੰ ਸਵੈ-ਅਲਿਹਦਗੀ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਸੀ।
ਕੋਰੋਨਾਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਤਿੰਨ ਸੂਬਿਆਂ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਹੈ। ਪਰ ਫਿਰ ਵੀ ਕਈ ਧਾਰਮਿਕ ਥਾਵਾਂ 'ਤੇ ਲੋਕਾਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ।
ਜਾਣੋ ਕੀ ਹਨ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤੇ ਮੁਸ਼ਕਲਾਂ।
ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲਾ ਡਾਕਟਰ ਕਿਉਂ ਰੋ ਪਿਆ
ਦਿੱਲੀ ਵਿੱਚ ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰ ਦੇ ਘਰ ਵਾਲੇ ਵੀ ਪਰੇਸ਼ਾਨ ਹਨ। ਕਈ ਡਾਕਟਰ ਤਾਂ ਮਹੀਨੇ ਤੋਂ ਘਰ ਵੀ ਨਾ ਜਾ ਸਕੇ।
ਇਸ ਤੋਂ ਇਲਾਵਾ ਬਾਹਰੋਂ ਆਏ ਡਾਕਟਰਾਂ ਦੀ ਮੁਸ਼ਕਲਾਂ ਇਸ ਤਰ੍ਹਾਂ ਵਧ ਗਈਆਂ ਹਨ ਕਿ ਲੋਕਾਂ ਨੇ ਡਰ ਕਾਰਨ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਹੈ।
https://www.youtube.com/watch?v=1Kggt8aepJs
ਇਹ ਵੀ ਦੇਖੋ
https://www.youtube.com/watch?v=tCNoD5VNWjQ
https://www.youtube.com/watch?v=skyhRyKIOr4
https://www.youtube.com/watch?v=rOBAQWYcBvI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੋਰੋਨਾਵਾਇਰਸ: ਸਪੇਨ ''ਚ ਬਿਰਧ ਆਸ਼ਰਮਾਂ ''ਚ ਇਕੱਲੇ ਮਿਲੇ ਬਿਮਾਰ ਬਜ਼ੁਰਗ ਤੇ ਲਾਸ਼ਾਂ
NEXT STORY