ਕੋਰੋਨਾਵਾਇਰਸ ਕਰਕੇ ਲੌਕਡਾਊਨ ਦੌਰਾਨ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ
ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।
ਵਰਕ ਫਰੋਮ ਹੋਮ ਕਰਕੇ ਆਮ ਦਿਨਾਂ ਨਾਲੋਂ ਵੱਧ ਇੰਟਰਨੈਟ ਦੀ ਖ਼ਪਤ ਵੀ ਹੋ ਰਹੀ ਹੈ।
ਪਰ ਲੰਬੇ ਸਮੇਂ ਲਈ ਘਰ ਬੈਠ ਕੇ ਵੀਡੀਓ ਕੌਂਫਰੈਂਸਿੰਗ, ਸਰਫ਼ਿੰਗ ਤੇ ਹੋਰ ਸੇਵਾਵਾਂ ਲਈ ਇੰਟਰਨੈਟ ਦੀ ਵਰਤੋਂ ਕਰਨ ਕਰਕੇ ਉਮੀਦ ਹੈ ਕਿ ਇੰਟਰਨੈਟ ਸਪੀਡ ਉੱਤੇ ਫ਼ਰਕ ਪਵੇ ਤੇ ਇਹ ਆਮ ਦਿਨਾਂ ਨਾਲੋਂ ਘੱਟ ਸਪੀਡ ’ਤੇ ਚਲੇਗਾ।
ਹਾਲਾਂਕਿ ਪੂਰੀ ਦੁਨੀਆਂ ਵਿੱਚ ਇੰਟਰਨੈਟ ਕੰਪਨੀਆਂ ਵੱਲੋਂ ਬਿਹਤਰ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ ਹੈ ਪਰ ਫਿਰ ਵੀ ਅਜਿਹੀਆਂ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਸਾਡਾ ਕਨੈਕਸ਼ਨ ਜ਼ਰੂਰੀ ਪਲਾਂ ’ਤੇ ਧੋਖਾ ਨਾ ਦੇ ਜਾਵੇ।
1. ਵਾਇਰਲੈੱਸ ਕਨੈਕਸ਼ਨ ਦੀ ਬਜਾਏ ਕੇਬਲ ਦੀ ਵਰਤੋਂ ਕਰੋ
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਾਇਰਲੈੱਸ ਉਪਕਰਨ ਵਰਤਣ ਵਿੱਚ ਜ਼ਿਆਦਾ ਸੌਖੇ ਹੁੰਦੇ ਹਨ।
ਵਾਇਰਲੈੱਸ ਕਨੈਕਸ਼ਨ ਦੀ ਬਜਾਏ ਕੇਬਲ ਦੀ ਵਰਤੋਂ ਕਰੋ
ਪਰ ਜੇ ਤੁਸੀਂ ਘਰ ਬੈਠ ਕੇ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ ਤਾਂ ਜ਼ਿਆਦਾ ਚੰਗਾ ਹੋਵੇਗਾ ਜੇਕਰ ਕੰਪਿਊਟਰ ਨਾਲ ਵਾਇਰਲੈੱਸ ਕਨੈਕਸ਼ਨ ਦੀ ਬਜਾਇ ਇੰਟਰਨੈਟ ਦੀ ਸਿੱਧੀ ਕੇਬਲ ਜੋੜੀ ਜਾਵੇ।
ਯੂਕੇ ਕਮਿਊਨੀਕੇਸ਼ਨ ਰੈਗੂਲੇਟਰ, ਓਫਕੋਮ ਅਨੁਸਾਰ, ਕੇਬਲ ਦੀ ਵਰਤੋਂ ਨਾਲ ਇੰਟਰਨੈਟ ਤੇਜ਼ ਤੇ ਵਧੀਆ ਢੰਗ ਨਾਲ ਚਲਦਾ ਹੈ। ਨਾਲ ਹੀ ਇਹ ਕੇਬਲ ਬਹੁਤੀ ਮਹਿੰਗੀ ਵੀ ਨਹੀਂ ਹੁੰਦੀ।
https://www.youtube.com/watch?v=rofDmAw4bZ8
2. ਰਾਊਟਰ ਨੂੰ ਸਹੀ ਤਰੀਕੇ ਨਾਲ ਰੱਖੋ
ਕਈ ਵਾਰ ਅਸੀਂ ਰਾਊਟਰ ਆਪਣੇ ਡਰਾਇੰਗ ਰੂਮ ਵਿੱਚ ਸਜਾ ਕੇ ਰੱਖ ਦਿੰਦੇ ਹਾਂ। ਪਰ ਜ਼ਰੂਰੀ ਨਹੀਂ ਜਿੱਥੇ ਇਹ ਪਿਆ ਸੋਹਣਾ ਲੱਗਦਾ ਹੋਵੇ, ਉਹ ਹੀ ਇਸ ਦੀ ਸਹੀ ਥਾਂ ਹੈ।
ਇੰਟਰਨੈਟ ਦੀਆਂ ਤਰੰਗਾਂ ਸਾਡੇ ਕੋਲ ਸ਼ੋਕ ਵੇਵ ਦੇ ਰੂਪ ਵਿੱਚ ਪਹੁੰਚਦੀਆਂ ਹਨ। ਜੇਕਰ ਇਨ੍ਹਾਂ ਤਰੰਗਾਂ ਦੇ ਰਸਤੇ ਵਿੱਚ ਕੋਈ ਸਮਾਨ ਪਿਆ ਹੋਵੇ ਤਾਂ ਇਹ ਸਾਡੇ ਤੱਕ ਸਹੀ ਤਰ੍ਹਾਂ ਨਹੀਂ ਪਹੁੰਚਦੀਆਂ।
ਰਾਊਟਰ ਨੂੰ ਹੋ ਸਕੇ ਤਾਂ ਨੇੜੇ ਰੱਖੋ
ਕੰਧਾਂ, ਫ਼ਰਨੀਚਰ, ਤਾਕੀਆਂ ਇਨ੍ਹਾਂ ਤਰੰਗਾਂ ਵਿੱਚ ਅੜਿੱਕਾ ਪੈਦਾ ਕਰ ਸਕਦੀਆਂ ਹਨ ਤੇ ਇਸ ਦੇ ਨਾਲ ਹੀ ਟੈਲੀਫੋਨ, ਟੈਲੀਵਿਜ਼ਨ, ਲੈਂਪ ਵਰਗੀਆਂ ਹੋਰ ਚੀਜ਼ਾਂ ਵੀ।
ਓਫਕੋਮ ਅਨੁਸਾਰ ਰਾਊਟਰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ।
ਓਫਕੋਮ ਤਾਂ ਵੀਡੀਓ ਕਾਲ ਦੌਰਾਨ, ਜ਼ਰੂਰੀ ਵੀਡੀਓ ਦੇਖਣ ਵੇਲੇ ਤੇ ਇੰਟਰਨੈਟ ’ਤੇ ਹੋਰ ਜ਼ਰੂਰੀ ਕੰਮ ਕਰਨ ਵੇਲੇ ਮਾਈਕਰੋਵੇਵ ਨਾ ਚਲਾਉਣ ਦੀ ਸਲਾਹ ਵੀ ਦਿੰਦਾ ਹੈ।
3. ਜ਼ਰੂਰੀ ਵੀਡੀਓ ਕਾਲ ਹੀ ਕਰੋ
ਵੀਡੀਓ ਕੌਂਫਰੈਂਸਿੰਗ ਤੋਂ ਬਗੈਰ ਜੇਕਰ ਕੰਮ ਹੋ ਸਕਦਾ ਹੈ ਤਾਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵੋ। ਇਨ੍ਹਾਂ ਲਈ ਜ਼ਿਆਦਾ ਇੰਟਰਨੈਟ ਦੀ ਵਰਤੋਂ ਹੁੰਦੀ ਹੈ ਤੇ ਨੈਟਵਰਕ ਉੱਤੇ ਅਸਰ ਪੈਂਦਾ ਹੈ।
ਬੇਹੱਦ ਜ਼ਰੂਰੀ ਹੋਣ ਉੱਤੇ ਹੀ ਵੀਡੀਓ ਕਾਲ ਕਰੋ
ਜੇ ਤੁਸੀਂ ਮੀਟਿੰਗ ਵਿੱਚ ਜ਼ਰੂਰੀ ਗੱਲ ਨਹੀਂ ਕਰ ਰਹੇ ਤਾਂ ਸਕਾਇਪ ਤੇ ਜ਼ੂਮ ਵਰਗੀਆਂ ਐਪਸ ਉੱਤੇ ਤਾਂ ਤੁਸੀਂ ਕੈਮਰਾ ਬੰਦ ਕਰ ਸਕਦੇ ਹੋ। ਇਸ ਨਾਲ ਨੈਟਵਰਕ ’ਤੇ ਘੱਟ ਲੋਡ ਪੈਂਦਾ ਹੈ।
4. ਸੀਮਿਤ ਘੰਟਿਆਂ ਵਿੱਚ ਕੰਮ ਕਰੋ
ਘਰੋਂ ਕੰਮ ਕਰਨ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਜਦੋਂ ਤੱਕ ਕੋਈ ਕੰਮ ਕਰਨ ਦੀ ਡੈਡਲਾਇਨ ਨਾ ਹੋਵੇ, ਅਸੀਂ ਕੰਮ ਆਪਣੇ ਮੁਤਾਬਕ ਕਰ ਸਕਦੇ ਹਾਂ।
ਇਸ ਨਾਲ ਅਸੀਂ ਉਨ੍ਹਾਂ ਘੰਟਿਆਂ ਵਿੱਚ ਕੰਮ ਕਰਨ ਤੋਂ ਬਚ ਸਕਦੇ ਤਾਂ ਜਦੋਂ ਬਹੁਤੇ ਲੋਕ ਕੰਮ ਕਰ ਰਹੇ ਹੋਣ।
ਇਸ ਦੇ ਨਾਲ ਤੁਸੀਂ ਇਸ ਗੱਲ ਦਾ ਧਿਆਨ ਵੀ ਰੱਖ ਸਕਦੇ ਹੋ ਕੇ ਇੰਟਰਨੈਟ ਦੀ ਵਰਤੋਂ ਉਸ ਵੇਲੇ ਕੀਤੀ ਜਾਵੇ ਜਦੋਂ ਤੁਹਾਨੂੰ ਲੋੜ ਹੈ। ਰਿਪੋਰਟ ਲਿਖਣ ਵੇਲੇ, ਜੇ ਲੋੜ ਨਹੀਂ ਤਾਂ ਇੰਟਰਨੈਟ ਬੰਦ ਕੀਤਾ ਜਾ ਸਕਦਾ ਹੈ।
ਜ਼ਰੂਰੀ ਉਪਕਰਨ ਹੀ ਇੰਟਰਨੈਟ ਨਾਲ ਕਨੈਕਟ ਕਰੋ
5. ਜਿਹੜੇ ਉਪਕਰਨ ਵਰਤੋਂ ਵਿੱਚ ਨਹੀਂ, ਉਨ੍ਹਾਂ ਨੂੰ ਇੰਟਰਨੈਟ ਤੋਂ ਹਟਾ ਦਿਓ
ਅਸੀਂ ਕੰਪਿਊਟਰ ਤੋਂ ਲੈ ਕੇ ਮੋਬਾਈਲ, ਗੇਮ ਕੌਂਸੋਲ ਤੋਂ ਲੈ ਕੇ ਟੈਬ ਵਰਗੇ ਉਪਕਰਨਾਂ ਦੀ ਵਰਤੋਂ ਕਰਦੇ ਹਾਂ। ਇੰਟਰਨੈਟ ਨਾਲ ਜੋੜਨ ਮਗਰੋਂ ਇਨ੍ਹਾਂ ਨੂੰ ਕਨੈਕਸ਼ਨ ਤੋਂ ਹਟਾਉਂਦੇ ਨਹੀਂ, ਜਿਸ ਕਰਕੇ ਨੈਟਵਰਕ ਉੱਤੇ ਬਹੁਤ ਲੋਡ ਪੈਂਦਾ ਹੈ।
ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਉਪਕਰਨ ਵਰਤੋਂ ਵਿੱਚ ਨਹੀਂ ਹਨ, ਉਨ੍ਹਾਂ ਨੂੰ ਇੰਟਰਨੈਟ ਤੋਂ ਹਟਾ ਦੇਵੋ। ਨਹੀਂ ਤਾਂ ਉਨ੍ਹਾਂ ਨੂੰ ਐਰੋਪਲੇਨ ਮੋਡ ਉੱਤੇ ਲੈ ਦਿਓ।
6. ਵੀਡੀਓ ਦੀ ਕੁਆਲਿਟੀ ਘਟਾ ਕੇ
ਜਦੋਂ ਅਸੀਂ ਕੋਈ ਵੀਡੀਓ ਆਨਲਾਈਨ ਦੇਖਦੇ ਹਾਂ ਤਾਂ ਬਹੁਤ ਇੰਟਰਨੈਟ ਡਾਟਾ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਹੋ ਸਕੇ ਤਾਂ ਯੂਟਿਊਬ ਦੇਖਦੇ ਹੋਏ, ਵੀਡੀਓ ਦਾ ਰੇਸੋਲੂਸ਼ਨ ਭਾਵ ਕੁਆਲਿਟੀ ਘਟਾਈ ਜਾ ਸਕਦੀ ਹੈ।
ਵੀਡੀਓ ਦੀ ਕੁਆਲਿਟੀ ਘਟਾ ਕੇ ਦੇਖੋ
ਇਸ ਨਾਲ ਇੰਟਰਨੈਟ ਦੀ ਘੱਟ ਖ਼ਪਤ ਹੋਵੇਗੀ ਤੇ ਸਾਰੇ ਪਰਿਵਾਰ ਵਾਲੇ ਅਰਾਮ ਨਾਲ ਇੰਟਰਨੈਟ ਦੀ ਵਰਤੋਂ ਕਰ ਸਕਣਗੇ
7. ਇੰਟਰਨੈਟ ਕੰਪਨੀ ਨੂੰ ਸੰਪਰਕ ਕਰੋ
ਜੇਕਰ ਫਿਰ ਵੀ ਤੁਹਾਡਾ ਇੰਟਰਨੈਟ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ, ਤਾਂ ਆਪਣੇ ਪ੍ਰੋਵਾਇਡਰ ਨੂੰ ਸੰਪਰਕ ਕਰੋ।
ਹੋ ਸਕਦਾ ਹੈ ਕਿ ਲੌਕਡਾਊਨ ਕਰਕੇ ਤੁਹਾਡਾ ਪ੍ਰੋਵਾਈਡਰ ਘਰ ਨਾ ਆ ਸਕੇ, ਪਰ ਉਹ ਤੁਹਾਨੂੰ ਫੋਨ 'ਤੇ ਹੀ ਸੌਖੇ ਤਰੀਕੇ ਨਾਲ ਇੰਟਰਨੈਟ ਠੀਕ ਕਰਨ ਦਾ ਤਰੀਕਾ ਦੱਸ ਸਕਦਾ ਹੈ।
ਇਹ ਵੀ ਦੇਖੋ-
https://www.youtube.com/watch?v=6OY0TP93J08
https://www.youtube.com/watch?v=Yl-szFd6Sfg
https://www.youtube.com/watch?v=Wi6VA9QGhiI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

‘ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ’ - 5 ਅਹਿਮ ਖ਼ਬਰਾਂ
NEXT STORY